Punjab News : ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮੁੱਦਾ ਭੱਖਦਾ ਜਾ ਰਿਹਾ ਹੈ। ਸੁਨੀਲ ਜਾਖੜ ਨੇ ਏਬੀਪੀ ਸਾਂਝਾ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਨਾ ਪੰਜਾਬ ਦਾ ਰਿਹਾ ਨਾ ਹਰਿਆਣਾ ਦਾ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਲੈ ਕੇ ਭੱਜ ਗਈ ਹੈ।



ਚੰਡੀਗੜ੍ਹ ਦੇਸ਼ ਦਾ ਹੈ ਕੇਂਦਰ ਸਰਕਾਰ ਹਰਿਆਣਾ ਤੇ ਪੰਜਾਬ ਦੀ ਲੜਾਈ ਦਾ ਫਾਇਦਾ ਉਠਾਉਣਾ ਚੁੱਕਣਾ ਚਾਹੁੰਦੀ ਹੈ। ਕੇਂਦਰ ਸਰਵਿਸ ਰੂਲ 'ਤੇ ਕਿਹਾ ਕਿ ਕਿਸ ਨੇ ਮੰਗ ਕੀਤੀ ਜੋ ਇਹ ਪੂਰੀ ਕਰ ਰਹੇ ਹਨ। ਇਹ ਲੋਕ ਇੰਨੇ ਦਿਆਲੂ ਕਿਵੇਂ ਹੋ ਗਏ।

ਕਿਸਾਨ ਅੰਦੋਲਨ 'ਚ ਹਰਿਆਣਾ ਪੰਜਾਬ ਦਾ ਭਾਈਚਾਰਾ ਨਜ਼ਰ ਆਇਆ ਤੇ ਉਹ ਇਸ ਲੜਾਈ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਤੇ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਹਨ।
ਕਿਸਾਨ ਅੰਦੋਲਨ ਫਿਰ ਤੋਂ ਉੱਠ ਰਿਹਾ ਹੈ, ਇਨ੍ਹਾਂ ਲੋਕਾਂ ਨੇ ਫਿਰ ਦੋ ਰਾਜਾਂ ਵਿਚਕਾਰ ਅੱਗ ਲਗਾ ਦਿੱਤੀ ਹੈ।

ਇਸ ਦੌਰਾਨ ਉਨ੍ਹਾਂ ਨੇ ਗੱਲ ਕਰਦਿਆਂ ਕਿਹਾ ਕਿ ਬੀਜੇਪੀ ਦੀ ਚਾਲ ਫਿਰ ਕਾਮਯਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ  ਚੰਡੀਗੜ੍ਹ ਕਿਤੇ ਨਹੀਂ ਜਾ ਰਿਹਾ ਨਾ ਹੀ SYL ਕਿਤੇ ਜਾ ਰਿਹਾ, ਨਾ ਕੋਈ ਨਹਿਰ ਹੈ ਨਾ ਪਾਣੀ ਹੈ। 

 ਇਹ ਰਾਜਨੀਤਕ ਚਾਲ ਹੈ ਸ਼ਤਰੰਜ ਦੇ ਮੋਹਰੇ ਕੰਮ ਕਰ ਰਹੇ ਹਨ। ਇਹ ਸਿਆਸੀ ਚਾਲ ਹੈ ਹਰਿਆਣਾ ਤੇ ਪੰਜਾਬ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਕਾਂਗਰਸ ਪਾਰਟੀ ਨੇ ਮਹਾਰਾਜੇ ਨੂੰ ਉਤਾਰ ਕੇ ਇਕ ਗਰੀਬ ਆਦਮੀ ਨੂੰ ਮੁੱਖ ਮੰਤਰੀ ਬਣਾਇਆ ਦੁੱਖ ਉਦੋਂ ਹੋਇਆ ਜਦੋਂ ਉਸਦੇ ਪਰਿਵਾਰ ਦੇ ਬੰਧਕਾਂ ਕੋਲ ਪੈਸੇ ਮਿਲੇ।

 ਉਨ੍ਹਾਂ ਨੇ ਕਿਹਾ ਕਿ ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ, ਕੈਪਟਨ ਸਾਹਿਬ ਨੇ ਇਸ ਮੁੱਦੇ ਨੂੰ ਦਬਾ ਦਿੱਤਾ। ਉਨ੍ਹਾਂ ਦਾ ਅਕਸ ਵਿਗੜ ਗਿਆ। ਮੈਂ ਸਰਗਰਮ ਰਾਜਨੀਤੀ ਤੋਂ ਬਾਹਰ ਹਾਂ। ਸੁਨੀਲ ਜਾਖੜ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਕੋਲ ਕਾਬਲ ਲੋਕਾਂ ਦੀ ਕੋਈ ਕਮੀ ਨਹੀਂ ਹੈ ਪਰ ਪਾਰਟੀ ਨੇ ਮੈਨੂੰ ਸਭ ਕੁਝ ਦਿੱਤਾ।