ਗੁਰਦਾਸਪੁਰ: ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Singh Sidhu)ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬੱਚਿਆਂ ਹੱਥ ਆ ਚੁੱਕੀ ਹੈ ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਸਿੱਧੂ ਅੱਜ ਪਿੰਡ ਫੁਲੜਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਵਿੱਚ ਚਾਰ ਵਿਅਕਤੀਆਂ ਦੀ ਹੋਈ ਮੌਤ ਮਗਰੋਂ ਪੀੜਤਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਰਕਾਰ ਕਬਜ਼ਿਆਂ ਦੀ ਸਰਕਾਰ ਹੈ। ਇੱਥੇ ਦੋ ਬੰਦਿਆ ਨੂੰ ਦਿਨ-ਦਿਹਾੜੇ ਹਥਿਆਰਾਂ ਨਾਲ ਲੈਸ ਕਰੀਬ 50 ਬੰਦੇ ਗੋਲੀਆਂ ਮਾਰਦੇ ਹਨ। ਪੁਲਿਸ ਨਾਲ ਹੋ ਕੇ ਮਰਵਾਉਂਦੀ ਹੈ ਤੇ 24 ਘੰਟਿਆਂ ਬਾਅਦ ਵੀ ਦੋਸ਼ੀ ਕਾਬੂ ਤੋਂ ਬਾਹਰ ਹਨ। ਸਿੱਧੂ ਨੇ ਕਿਹਾ ਕਿ ਜੇ ਜਲਦੀ ਹੀ ਦੋਸ਼ੀਆ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਅਸੀਂ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਾਂਗੇ। ਨਵਜੋਤ ਸਿੱਧੂ ਨੇ ਕਿਹਾ ਪੰਜਾਬ ਇਨ੍ਹਾਂ ਕੋਲੋਂ ਚੱਲ ਨਹੀਂ ਰਿਹਾ ਤੇ ਗੁਜਰਾਤ ਵਿੱਚ ਜਾ ਕੇ ਲੋਕਾਂ ਨਾਲ ਝੂਠ ਬੋਲ ਰਹੇ ਹਨ। ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਾਗਰਸੀ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਪੁਲਿਸ 2 ਕਿੱਲੇ ਦੂਰ ਖੜ੍ਹੀ ਦੇਖ ਰਹੀ ਸੀ। ਇਹ ਜੰਗਲ ਰਾਜ ਹੈ। ਕਾਂਗਰਸ ਦੇ ਸਮੇਂ ਕਦੀ ਇਸ ਤਰ੍ਹਾਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਕਦੀ ਵੀ ਇਹ ਨਹੀਂ ਹੋਣ ਦਵਾਂਗੇ। ਇਸ ਪਰਿਵਾਰ ਨੂੰ ਇਨਸਾਫ਼ ਦਵਾ ਕੇ ਰਹਾਂਗੇ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਕਰਨ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਫੋਰਸ ਜ਼ਰੂਰ ਬਣਾਉਣ ਪਰ ਫਾਇਦਾ ਤਾਂ ਹੈ ਜੇਕਰ ਉਹ ਜ਼ਮੀਨੀ ਪੱਧਰ 'ਤੇ ਕੰਮ ਕਰੇ। ਜਦਕਿ ਅੱਜ ਪੰਜਾਬ ਵਿੱਚ ਜੰਗਲ ਰਾਜ ਬਣਾਇਆ ਹੈ। ਜਗ੍ਹਾ-ਜਗ੍ਹਾ ਉਪਰ ਵਾਰਦਾਤਾਂ ਹੋ ਰਹੀਆਂ ਹਨ।
ਪੰਜਾਬ ਦੇ ਲੋਕਾਂ ਨੇ ਬੱਚਿਆਂ ਹੱਥ ਦਿੱਤੀ ਸਰਕਾਰ, ਕਾਨੂੰਨ ਦੀਆਂ ਉੱਡ ਰਹੀਆਂ ਧੱਜੀਆਂ: ਨਵਜੋਤ ਸਿੱਧੂ ਦਾ ਤਿੱਖਾ ਵਾਰ
abp sanjha | ravneetk | 05 Apr 2022 03:44 PM (IST)
Navjot Sidhu : ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਰਕਾਰ ਕਬਜ਼ਿਆਂ ਦੀ ਸਰਕਾਰ ਹੈ। ਇੱਥੇ ਦੋ ਬੰਦਿਆ ਨੂੰ ਦਿਨ-ਦਿਹਾੜੇ ਹਥਿਆਰਾਂ ਨਾਲ ਲੈਸ ਕਰੀਬ 50 ਬੰਦੇ ਗੋਲੀਆਂ ਮਾਰਦੇ ਹਨ। ਪੁਲਿਸ ਨਾਲ ਹੋ ਕੇ ਮਰਵਾਉਂਦੀ ਹੈ
Navjot_Sidhu