Fazilka News: ਫਾਜ਼ਿਲਕਾ ਜ਼ਿਲ੍ਹੇ ਤੋਂ ਦੁਖਦਾਈ ਖਬਰ ਆਈ ਹੈ। ਇੱਥੇ ਸਮੇਂ ਸਿਰ ਕਿਸ਼ਤੀ ਨਾ ਮਿਲਣ ਕਾਰਨ ਗਰਭਵਤੀ ਔਰਤ ਦੀ ਕੁੱਖ 'ਚ ਬੱਚੇ ਦੀ ਮੌਤ ਹੋ ਗਈ। ਪਿੰਡ ਵਿੱਚ ਹੜ੍ਹ ਦਾ ਪਾਣੀ ਹੋਣ ਕਰਕੇ ਕਿਸੇ ਵਾਹਨ ਦਾ ਪ੍ਰਬੰਧ ਵੀ ਨਾ ਹੋ ਸਕਿਆ। ਕਿਸ਼ਤੀ ਵੀ ਦੂਜੇ ਪਾਸੇ ਸੀ ਜਿਸ ਕਰਕੇ ਉਸ ਦੇ ਆਉਣ ਵਿੱਚ ਕਾਫੀ ਸਮਾਂ ਲੱਗ ਗਿਆ।



ਦਰਅਸਲ ਸਤਲੁਜ ਦਰਿਆ 'ਚ ਪਾਣੀ ਵਧਦਾ ਜਾ ਰਿਹਾ ਹੈ। ਅਜਿਹੇ 'ਚ ਕਈ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ। ਹੁਣ ਪਿਛਲੇ ਕੁਝ ਦਿਨਾਂ ਤੋਂ ਇਹ ਪਾਣੀ ਪਿੰਡਾਂ 'ਚ ਵਹਿਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਪਿੰਡ ਦਾ ਸੰਪਰਕ ਟੁੱਟ ਗਿਆ ਹੈ। ਪਿੰਡਾਂ ਵਿੱਚ ਕੋਈ ਵਾਹਨ ਨਹੀਂ ਜਾ ਰਿਹਾ। ਅਜਿਹੇ ਵਿੱਚ ਲੋਕ ਕਿਸ਼ਤੀ ਰਾਹੀਂ ਹੀ ਆ-ਜਾ ਰਹੇ ਹਨ। 


ਇਸੇ ਦੌਰਾਨ ਦਰਦਨਾਕ ਖਬਰ ਸਾਹਮਣੇ ਆਈ ਹੈ ਕਿ ਪਿੰਡ 'ਚ ਗਰਭਵਤੀ ਔਰਤ ਦਾ ਜਣੇਪੇ ਦਾ ਸਮਾਂ ਆ ਗਿਆ। ਔਰਤ ਦਰਦ ਨਾਲ ਚੀਕਣ ਲੱਗੀ। ਹੁਣ ਸੜਕਾਂ 'ਤੇ ਭਰੇ ਪਾਣੀ ਕਾਰਨ ਨਾ ਤਾਂ ਪਿੰਡ 'ਚ ਕੋਈ ਵਾਹਨ ਜਾ ਸਕਿਆ ਤੇ ਨਾ ਹੀ ਪਿੰਡ 'ਚ ਕੋਈ ਐਂਬੂਲੈਂਸ ਪਹੁੰਚ ਸਕੀ। ਅਜਿਹੇ 'ਚ ਉਨ੍ਹਾਂ ਕੋਲ ਇਕਮਾਤਰ ਸਹਾਰਾ ਕਿਸ਼ਤੀ ਹੀ ਬਚੀ ਸੀ।




ਹੋਰ ਪੜ੍ਹੋ : ਪੰਜਾਬ ਦੇ ਸਾਰੇ ਹਸਪਤਾਲਾਂ 'ਚ ਆਈਸੀਯੂ ਤੇ ਟਰਾਮਾ ਯੂਨਿਟ ਖੋਲ੍ਹਣ ਦਾ ਐਲਾਨ, ਸਬ-ਡਵੀਜ਼ਨ ਪੱਧਰ ਦੇ ਸਰਕਾਰੀ ਹਸਪਤਾਲਾਂ 'ਚ ਹੋਣਗੇ ਸਪੈਸਲਿਸਟ


ਉਧਰ, ਕਿਸ਼ਤੀ ਦੂਜੇ ਪਾਸੇ ਹੋਣ ਕਾਰਨ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਉਣ 'ਚ ਕਾਫੀ ਦੇਰੀ ਹੋ ਗਈ। ਆਖਰ ਜਦੋਂ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਔਰਤ ਦੀ ਕੁੱਖ 'ਚ ਮੌਜੂਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਤਲੁਜ ਵਿੱਚ ਪਾਣੀ ਨਾ ਹੁੰਦਾ ਤਾਂ ਬੱਚੇ ਦੀ ਜਾਨ ਬਚ ਜਾਂਦੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।