Hoshiarpur News: ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਤੋਂ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸਬ ਅਰਬਨ ਸਬ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਜਸਵਾਲ ਅਤੇ ਜੇ.ਈ. ਇੰਦਰਜੀਤ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਨਸਰਾਲਾ ਦੀ ਜ਼ਰੂਰੀ ਮੁਰੰਮਤ ਕਾਰਨ, ਸਾਰੇ 11 ਕੇ.ਵੀ. ਫੀਡਰ 9 ਜਨਵਰੀ ਨੂੰ ਬੰਦ ਰਹਿਣਗੇ।


ਇਸ ਕਾਰਨ ਕਰਕੇ 11 ਕੇ.ਵੀ. ਹੁਸ਼ਿਆਰਪੁਰ ਰੋਡ, 11 ਕੇ.ਵੀ. ਜਲੰਧਰ ਰੋਡ ਫੀਡਰ, 11 ਕੇ.ਵੀ. ਬਾਲਾ ਜੀ ਫੀਡਰ, 11 ਕੇ.ਵੀ. ਆਨੰਦ ਫੀਡਰ, 11 ਕੇ.ਵੀ. ਕੱਕੜ ਕੰਪਲੈਕਸ ਫੀਡਰ, 11 ਕੇ.ਵੀ. ਰੋਟਾਵੇਟਰ ਫੀਡਰ, 11 ਕੇ.ਵੀ. ਟਾਂਡਾ ਰੋਡ ਫੀਡਰ, 11 ਕੇ.ਵੀ. ਪਿਆਲਾਂ ਫੀਡਰ (ਸ਼ੇਅਰ ਫੀਡਰ) ਅਧੀਨ ਆਉਣ ਵਾਲੇ ਸਾਰੇ ਉਦਯੋਗਿਕ ਫੀਡਰਾਂ ਨਸਰਾਲਾ, ਚੱਕ ਗੁੱਜਰਾਂ, ਪਿੰਡ ਨਿਆਡਾ, ਡਗਾਣਾ ਕਲਾਂ, ਸਿੰਗੜੀਵਾਲਾ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।


ਇਸ ਤੋਂ ਇਲਾਵਾ 220 ਕੇ.ਵੀ. ਸਬਸਟੇਸ਼ਨ ਤੋਂ ਚੱਲ ਰਹੇ 11 ਕੇ.ਵੀ. ਸਨਸਿਟੀ ਫੀਡਰ ਅਤੇ 11 ਕੇ.ਵੀ. ਚੱਕ ਗੁੱਜਰਾਂ ਏ.ਪੀ. ਫੀਡਰ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਦਸਮੇਸ਼ ਨਗਰ, ਪਿੱਪਲਵਾਲਾ, ਨਿਆਡਾ ਰੋਡ, ਭਾਰਤ ਐਨਕਲੇਵ, ਕੇਐਫਸੀ ਚੌਕ, ਸਨਸਿਟੀ ਕਲੋਨੀ ਆਦਿ ਇਲਾਕੇ ਪ੍ਰਭਾਵਿਤ ਹੋਣਗੇ।





Read More: Punjab Weather: ਪੰਜਾਬ-ਚੰਡੀਗੜ੍ਹ 'ਚ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਅਲਰਟ, ਜਾਣੋ ਕਿੰਨੇ ਦਿਨ ਛਮ-ਛਮ ਵਰ੍ਹੇਗਾ ਮੀਂਹ! ਮੌਸਮ ਦੀ ਤਾਜ਼ਾ ਅਪਡੇਟ


Read MOre: Temple Stampede: ਸਵੇਰੇ-ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਮੰਦਰ 'ਚ ਮੱਚੀ ਭਗਦੜ ਨਾਲ 6 ਲੋਕਾਂ ਦੀ ਮੌਤ; ਜਾਣੋ ਭੀੜ ਕਿਵੇਂ ਹੋਈ ਬੇਕਾਬੂ ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।