ਨਾਭਾ : ਉੱਤਰ ਭਾਰਤ ਵਿੱਚ ਮਾਨਸੂਨ ਦੀ ਪਹਿਲੀ ਦਸਤਕ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ ਉੱਥੇ ਹੀ ਨਾਭਾ ਹਲਕੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਪਾਣੀ ਵਿਚ ਡੁੱਬ ਗਈ ਹੈ, ਕਿਉਂਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਕਰੀਬ 50 ਪਿੰਡਾਂ 'ਚ ਹੋਈ ਬਾਰਸ਼ ਦਾ ਪਾਣੀ ਦਾ ਇਹ ਪਾਣੀ ਨਾਭਾ ਹਲਕੇ ਦੇ ਪਿੰਡਾਂ ਵਿੱਚ ਹਰ ਸਾਲ ਮਾਰ ਕਰਦਾ ਹੈ ਕਿਉਂਕਿ ਇਨ੍ਹਾਂ ਪਿੰਡਾਂ ਦੀ ਜ਼ਮੀਨਾਂ ਦਾ ਲੈਵਲ ਬਿਲਕੁਲ ਨੀਵਾਂ ਹੈ ਅਤੇ ਅੱਗੇ ਪਾਣੀ ਨਾ ਨਿਕਲਣ ਕਾਰਨ ਹਰ ਸਾਲ ਨਾਭਾ ਹਲਕੇ ਦੇ ਦਰਜਨਾਂ ਪਿੰਡਾਂ ਪਾਣੀ ਦੀ ਮਾਰ ਹੇਠਾਂ ਆ ਜਾਂਦੇ ਹਨ ਤੇ ਹਜ਼ਾਰਾਂ ਏਕੜ ਫ਼ਸਲ ਹਰ ਸਾਲ ਤਬਾਹ ਹੋ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਸਾਰ ਨਹੀਂ ਲਈ ਗਈ ।


 
ਪਿਛਲੇ ਲੰਬੇ ਸਮੇਂ ਤੋਂ ਫਤਹਿਗੜ੍ਹ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਤੋਂ ਇਹ ਪਾਣੀ ਨਾਭਾ ਹਲਕੇ ਵਿੱਚ ਬਾਰਸ਼ ਦਾ ਆ ਰਿਹਾ ਹੈ ਜਦੋਂ ਵੀ ਤੇਜ਼ ਬਾਰਸ਼ ਹੁੰਦੀ ਹੈ ਤਾਂ ਨਾਭਾ ਹਲਕੇ ਦੇ ਦਰਜਨਾਂ ਪਿੰਡ ਇਸ ਦੀ ਚਪੇਟ ਵਿੱਚ ਆ ਜਾਂਦੇ ਹਨ ਅਤੇ ਕਿਸਾਨਾਂ ਨੂੰ ਇਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ।  ਦੱਸ ਦੇਈਏ ਕਿ ਪਿੰਡ ਭੋਜੋਮਾਜਰੀ, ਬਿਰੜਵਾਲ, ਕੋਟਲੀ, ਛੰਨਾ, ਖੋਖ, ਭੋੜੇ ਅੱਧੀ ਦਰਜਨ ਦੇ ਕਰੀਬ ਇਹ ਪਿੰਡ ਹੁਣ ਪਾਣੀ ਦੀ ਚਪੇਟ ਵਿੱਚ ਆ ਗਏ ਹਨ ਅਤੇ ਇਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਹਜ਼ਾਰਾਂ ਏਕੜ ਪਾਣੀ ਵਿੱਚ ਡੁੱਬ ਗਈ ਹੈ ਅਤੇ ਜੇਕਰ ਇਸੇ ਤਰ੍ਹਾਂ ਬਾਰਸ਼ ਪੈਂਦੀ ਰਹੀ ਅਤੇ ਪਿੱਛੋਂ ਪਾਣੀ ਆਉਂਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਦਰਜਨਾਂ ਪਿੰਡ ਵੀ ਇਸਦੀ ਚਪੇਟ ਵਿਚ ਆ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਜਾਵੇਗੀ ਪਰ ਪ੍ਰਸ਼ਾਸਨ ਅਧਿਕਾਰੀ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ । ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਡਾ ਖੇਤਾਂ ਵਿੱਚੋਂ ਪਾਣੀ ਨਹੀਂ ਕਢਵਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਕਿਸਾਨ ਯੂਨੀਅਨ ਨਾਲ ਸਲਾਹ ਮਸ਼ਵਰਾ ਕਰਕੇ ਵੱਡਾ ਸੰਘਰਸ਼ ਉਲੀਕਣਗੇ ਅਤੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


 
ਇਸ ਮੌਕੇ ਤੇ ਕਿਸਾਨ ਗੁਰਮੀਤ ਸਿੰਘ, ਕਿਸਾਨ ਬਲਦੇਵ ਸਿੰਘ ਅਤੇ ਕਿਸਾਨ ਸੋਨੀ ਸਿੰਘ ਨੇ ਕਿਹਾ ਕਿ ਹਰ ਸਾਲ ਸਾਡੀ ਫਸਲ ਬਾਰਸ਼ ਦੇ ਪਾਣੀ ਨਾਲ ਖ਼ਰਾਬ ਹੋ ਜਾਂਦੀ ਹੈ ਹੁਣ ਸਾਡੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ ਜੇਕਰ ਦੋ ਦਿਨ ਪਾਣੀ ਇਸੇ ਤਰ੍ਹਾਂ ਆਉਂਦਾ ਰਿਹਾ ਤਾਂ ਅਸੀਂ ਬਿਲਕੁਲ ਬਰਬਾਦ ਹੋ ਜਾਵਾਂਗੇ। ਉਹਨਾਂ ਕਿਹਾ ਕਿ ਹੁਣ ਤਕ ਅਸੀਂ ਰਵਾਇਤੀ ਪਾਰਟੀਆਂ ਨੂੰ ਵੋਟਾਂ ਪਾਉਂਦੇ ਰਹੇ, ਪਰ ਹੁਣ ਆਮ ਆਦਮੀ ਪਾਰਟੀ ਤੋਂ ਸਾਨੂੰ ਕੁਝ ਆਸ ਬੱਝੀ ਸੀ ਪਰ ਇਹ ਆਮ ਆਦਮੀ ਪਾਰਟੀ ਤੋਂ ਵੀ ਅਸੀਂ ਠੱਗਿਆ ਮਹਿਸੂਸ ਕਰ ਰਹੇ ਹਾਂ।