Mann vs Majithia: ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਘੇਰ ਰਹੀਆਂ ਹਨ। ਇੱਕ ਵਾਰ ਫਿਰ ਪੰਜਾਬ ਦੇ ਸੀਐੱਮ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਵਿਚਕਾਰ ਟਵਿੱਟਰ ਜੰਗ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ ਦੋਵੇਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਉੱਤੇ ਟਵੀਟ ਕਰਕੇ ਘੇਰ ਰਹੇ ਹਨ।


 






ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਫੀਸ਼ੀਅਲ ਅਕਾਊਂਟ ਐਕਸ ਉੱਤੇ ਪੋਸਟ ਪਾ ਕੇ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਮਜੀਠੀਆ ਨੂੰ ਸੁੱਚਾ ਸਿੱਘ ਲੰਗਾਹ ਦੀ ਵਾਇਰਲ ਹੋਈ ਵੀਡੀਓ ਬਾਰੇ ਪ੍ਰਸ਼ਨ ਪੁੱਛੇ ਹਨ। ਸੀਐੱਮ ਮਾਨ ਨੇ ਲਿਖਿਆ - "ਮਜੀਠਿਆ ਸਾਹਿਬ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ press conference ਕਿਉਂ ਨਹੀਂ ਕੀਤੀ ..ਇਸਦੇ ਵੀ ਮਾਮਾ ਜੀ ਬਣੋ.."






ਇਸ ਉੱਤੇ ਪਲਟ ਵਾਰ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਲੰਬੀ ਚੌੜੀ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ-


👉ਮਾਨ ਸਾਹਬ ਸ਼ਰਮ ਵਾਲੀ ਗੱਲ ਹੈ ਤੁਹਾਡੀ ਘਟੀਆ ਸੋਚ ਹੈ, ਗੰਦੀ ਮਾਨਸਿਕਤਾ ਹੈ ਕਿ ਤੁਸੀਂ ਸੀਰਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ❗️


👉ਉਹ ਹੈ ਸੁੱਚਾ ,
     ਜਨਾਬ ਨੇ ਲੁੱਚੇ !!


👉ਜਿਸ ਨੇ ਮੀਡਿਆ ਸਾਹਮਣੇ ਆਪਣੀ ਧੀ ਦੀ ਫੋਟੋ ਨੂੰ ਪਛਾਣਨ ਤੋਂ ਮਨਾ ਕਰਤਾ ਤੇ ਭਾਣਜੀ ਕਹਿ ਦਿੱਤਾ !
ਬਾਪ ਛੱਡ ਸੀਰਤ ਦਾ ਮਾਮਾ ਬਣ ਗਿਆ।  


👉ਮਾਨ ਸਾਹਬ ਮੈਂ ਤਾਂ ਮਾਮਾ ਬਣ ਗਿਆ ਧੀ ਸੀਰਤ ਦਾ ! 
ਕਿਉਕਿ ਉਸ ਨਾਲ ਧੱਕਾ ਹੋਇਆ❗️


ਧੱਕਾ ਕੀਤਾ ਕਿਸ ਨੇ ❓


👉ਉਸ ਦੇ ਨਾਲਾਇਕ, ਸ਼ਰਾਬੀ, ਲੋਭੀ, ਕਾਮੀ ਬਾਪ ਨੇ। 
ਜੋ ਇੱਕ ਧੀ ਤੇ ਇੱਕ ਪੁੱਤ ਦੇ ਬਾਪ ਦਾ ਫਰਜ਼ ਨਹੀ ਨਿਭਾ ਸਕਿਆ।  


👉ਤੁਸੀਂ ਬਾਪ ਦੇ ਫਰਜ਼ ਤੋ ਭੱਜੇ ਹੋ।
ਮੈਂ ਤਾਂ ਮਾਮਾ ਬਣਨ ਲਈ ਤਿਆਰ ਹਾਂ ਜੇ ਧੀ ਸੀਰਤ ਤੇ ਦਿਲਸ਼ਾਨ ਪੁੱਤ ਮੈਨੂੰ ਇਜਾਜ਼ਤ ਦੇਣ।
@BhagwantMann
 
@AAPPunjab''
 
ਇਸ ਤੋਂ ਬਾਅਦ CM ਮਾਨ ਵੱਲੋਂ ਜਵਾਬ ਦਿੰਦੇ ਹੋਏ ਇੱਕ ਹੋਰ ਟਵੀਟ ਕੀਤਾ ਹੈ, ਉਨ੍ਹਾਂ ਨੇ ਲਿਖਿਆ ਹੈ- ''13 ਅਪਰੈਲ 1919 ਨੂੰ ਜਲਿਆਂ ਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ..ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ?? …ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਵਾਂਗਾ ..ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਿਬ …''






 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।