Jalalabad Punjab: ਜਲਾਲਾਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਪਿਆਰ, ਫਿਰ ਨਜਾਇਜ਼ ਸਬੰਧ ਤੇ ਫਿਰ ਬਲੈਕਮੇਲਿੰਗ ਤੋਂ ਬਾਅਦ ਦਰਦਨਾਕ ਮੌਤ। ਜੀ ਹਾਂ ਜਲਾਲਾਬਾਦ ਦੇ ਪਿੰਡ ਚੱਕ ਹਮੀਦ ਸੈਦੋਕੇ ਵਿੱਚ ਇੱਕ ਔਰਤ ਨਜਾਇਜ਼ ਸਬੰਧਾਂ ਕਾਰਨ ਇੱਕ ਨੌਜਵਾਨ ਨੂੰ ਬਲੈਕਮੇਲ ਕਰ ਰਹੀ ਸੀ। ਪ੍ਰੇਮੀ ਨੇ ਇੱਕ ਸਾਜ਼ਿਸ਼ ਤਹਿਤ ਔਰਤ ਨੂੰ ਪਿੰਡ ਦੇ ਸੇਮਨਾਲੇ ਕੋਲ ਬੁਲਾਇਆ, ਜਿੱਥੇ ਉਸ ਨੇ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੂਜੇ ਪਾਸੇ ਫਾਜ਼ਿਲਕਾ ਪੁਲਿਸ ਨੇ ਇਸ ਅੰਨ੍ਹੇ ਮਾਮਲੇ ਦਾ ਭੇਤ ਸਿਰਫ 3 ਘੰਟਿਆਂ 'ਚ ਸੁਲਝਾ ਲਿਆ ਹੈ। ਇਸ ਸਬੰਧੀ ਐਸਐਸਪੀ ਫਾਜ਼ਿਲਕਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਚੱਕ ਹਮੀਦ ਸੈਦੋਕੇ ਦੇ ਸੇਮਨਾਲੇ ਨੇੜੇ ਇੱਕ 35 ਸਾਲਾ ਔਰਤ ਦੀ ਲਾਸ਼ ਮਿਲੀ ਸੀ। 


ਇਸ ਸਬੰਧੀ ਤਫਤੀਸ਼ ਲਈ ਥਾਣਾ ਸਦਰ ਜਲਾਲਾਬਾਦ ਦੇ ਐਸ.ਐਚ.ਓ, ਉਪ ਕਪਤਾਨ ਪੁਲਿਸ ਫਾਜ਼ਿਲਕਾ ਮਨਜੀਤ ਸਿੰਘ, ਸੁਖਵਿੰਦਰ ਸਿੰਘ ਫਾਜ਼ਿਲਕਾ ਅਤੇ ਉਪ ਕਪਤਾਨ ਜਲਾਲਾਬਾਦ ਸਬ ਡਵੀਜ਼ਨ ਅਤੁਲ ਸੋਨੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੋਂ ਮ੍ਰਿਤਕਾ ਦੇ ਬਾਰੇ ਪੁੱਛ-ਗਿੱਛ ਕੀਤੀ ਗਈ।


ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਔਰਤ ਭਰਾਵਾਂ ਬਾਈ ਪਤਨੀ ਛਿੰਦਰਪਾਲ ਸਿੰਘ ਦਾ ਮੁਲਜ਼ਮ ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਓਮ ਪ੍ਰਕਾਸ਼ ਸਿੰਘ ਵਾਸੀ ਬਹਿਕ ਖ਼ਾਸ ਨਾਲ ਨਾਜਾਇਜ਼ ਸਬੰਧ ਸਨ ਅਤੇ ਔਰਤ ਮੁਲਜ਼ਮ ਨੂੰ ਬਲੈਕਮੇਲ ਕਰ ਰਹੀ ਸੀ। ਦੋਵੇਂ ਜਣੇ ਰਾਤ ਨੂੰ ਇਕੱਠੇ ਹੋਏ ਤਾਂ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸੀ ਅਣਬਣ ਹੋਣ ਕਾਰਨ ਮੁਲਜ਼ਮ ਨੇ ਉਸ ਦਾ ਕਤਲ ਕਰ ਕੇ ਲਾਸ਼ ਨੂੰ ਸੇਮਨਾਲੇ ’ਚ ਸੁੱਟ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਕੋਲੋਂ ਔਰਤ ਦੇ ਕੰਨਾਂ ’ਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਬਰਾਮਦ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।