ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਜੀ ਹਾਂ ਇਹ ਮਜਾਕ ਨਹੀਂ ਹੈ ਬਲਕਿ ਇਹ ਚੋਣਾਂ ਤੋਂ ਪਹਿਲਾਂ ਇੰਡੀਆ ਟੂਡੇ-ਐਕਸਿਸ ਵੱਲੋਂ ਕਰਾਏ ਗਏ ਸਰਵੇਖਣ ਦਾ ਨਤੀਜਾ ਹੈ। ਸਰਵੇਖਣ ਵਿੱਚ ਸਭ ਤੋਂ ਵੱਧ ਸੀਟਾਂ ਲੈਣ ਵਿੱਚ ਕਾਂਗਰਸ ਪਹਿਲੇ ਤੇ ਆਪ ਦੂਜੇ ਤੇ ਅਕਾਲੀ ਦਲ-ਭਾਜਪਾ ਗਠਜੋੜ ਤੀਜੇ ਨੰਬਰ ਉੱਤੇ ਦਿਖਾਈ ਦੇ ਰਿਹਾ ਹੈ।
ਸਰਵੇਖਣ ਮੁਤਾਬਕ ਜੇਕਰ ਅੱਜ ਚੋਣਾਂ ਹੋ ਜਾਣ ਤਾਂ ਕਾਂਗਰਸ ਨੂੰ 33 ਫ਼ੀਸਦੀ ਵੋਟਾਂ ਦੇ ਨਾਲ ਕੁਲ 117 ਸੀਟਾਂ ’ਚੋਂ 49 ਤੋਂ 55 ਸੀਟਾਂ ਮਿਲ ਸਕਦੀਆਂ ਹਨ। ਆਮ ਆਦਮੀ ਪਾਰਟੀ ਨੂੰ 30 ਫ਼ੀਸਦੀ ਵੋਟਾਂ ਨਾਲ 42 ਤੋਂ 46 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ। ਹੁਕਮਰਾਨ ਅਕਾਲੀ ਦਲ-ਭਾਜਪਾ ਗਠਜੋੜ ਦਾ ਆਧਾਰ ਖਿਸਕਦਾ ਨਜ਼ਰ ਆ ਰਿਹਾ ਹੈ ਅਤੇ ਉਸ ਨੂੰ 22 ਫ਼ੀਸਦੀ ਵੋਟਾਂ ਨਾਲ 17 ਤੋਂ 21 ਸੀਟਾਂ ਮਿਲਣ ਦੀ ਸੰਭਾਵਨਾ ਹੈ ਜਦਕਿ ਹੋਰਨਾਂ ਨੂੰ 3 ਤੋਂ 7 ਸੀਟਾਂ ਮਿਲ ਸਕਦੀਆਂ ਹਨ।