ਜਲੰਧਰ: ਪੰਜਾਬ ਪੁਲਿਸ ਨੇ ਭਰਤੀ ਹੋਣ ਦੇ ਚਾਹਵਾਨਾਂ ਨੂੰ ਦੂਜਾ ਮੌਕਾ ਦਿੱਤਾ ਹੈ। ਇਹ ਮੌਕਾ ਉਨ੍ਹਾਂ ਉਮੀਦਵਾਰਾਂ ਨੂੰ ਦਿੱਤਾ ਹੈ, ਜਿਨ੍ਹਾਂ ਨੇ ਆਨਲਾਈਨ ਅਪਲਾਈ ਕੀਤਾ ਸੀ ਪਰ ਕੁਝ ਗਲਤੀਆਂ ਰਹਿ ਗਈਆਂ ਸਨ।
ਦਰਅਸਲ ਇਨ੍ਹਾਂ ਉਮੀਦਵਾਰਾਂ ਨੂੰ ਪੋਰਟਲ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਉਨ੍ਹਾਂ ਦੀ ਫੀਸ ਡਿਟੇਲ ਭਰਤੀ ਪ੍ਰਸ਼ਾਸਨ ਨੂੰ ਨਹੀਂ ਮਿਲੀ ਸੀ। ਹੁਣ ਇਨ੍ਹਾਂ ਦੀ ਲਿਸਟ ਪੰਜਾਬ ਪੁਲਿਸ ਰਿਕ੍ਰਿਊਟਮੈਂਟ ਡਾਟ ਕਾਮ 'ਤੇ ਪਾ ਦਿੱਤੀ ਹੈ। ਉਮੀਦਵਾਰ ਇੱਥੇ ਆਪਣਾ ਨਾਂ ਵੇਖ ਸਕਦੇ ਹਨ।
ਜੇਕਰ ਉਨ੍ਹਾਂ ਦਾ ਨਾਂ ਇਸ ਲਿਸਟ ਵਿੱਚ ਹੈ ਤਾਂ ਉਹ ਦੁਬਾਰਾ ਅਪਲਾਈ ਕਰ ਸਕਦੇ ਹਨ। ਇਹ ਸਹੂਲਤ ਅੱਜ ਤੋਂ ਸ਼ੁਰੂ ਹੋ ਗਈ ਹੈ। ਅਰਜ਼ੀਆਂ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਵਿਭਾਗ ਇਨ੍ਹਾਂ ਉਮੀਦਵਾਰਾਂ ਦੇ ਸਰੀਰਕ ਟੈਸਟ ਲਈ ਤਾਰੀਕ ਜਾਰੀ ਕਰੇਗੀ।