ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਸ਼ਹਿਰ ਬਠਿੰਡਾ ਸਿਰਫ਼ ਦੋ ਘੰਟਿਆਂ ਦੀ ਬਾਰਸ਼ ਕਾਰਨ ਝੀਲ ਦਾ ਰੂਪ ਧਾਰਨ ਕਰ ਗਿਆ। ਸਥਿਤੀ ਇਹ ਸੀ ਕਿ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਨਾਲ ਭਰੀਆਂ ਪਈਆਂ ਸਨ। ਕੁੱਝ ਲੋਕਾਂ ਨੇ ਤਾਂ ਸੜਕਾਂ ਉੱਤੇ ਕਿਸ਼ਤੀਆਂ ਚਲਾ ਕੇ ਮੀਂਹ ਦਾ ਅਨੰਦ ਲਿਆ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਕਈ ਕਈ ਫੁੱਟ ਪਾਣੀ ਖੜ੍ਹ ਹੋ ਗਿਆ।
ਇੱਥੋਂ ਤੱਕ ਵੀਵੀਆਈਪੀ ਇਲਾਕਿਆਂ ਵਿੱਚ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਰਿਹਾਇਸ਼ ਵੀ ਹੜ੍ਹ ਦੀ ਲਪੇਟ ਵਿੱਚ ਆ ਗਈਆਂ। ਦੂਜੇ ਪਾਸੇ ਨਗਰ ਨਿਗਮ ਕਰਮੀਂ ਵੱਲੋਂ ਪਾਣੀ ਦੀ ਨਿਕਾਸੀ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਕੀਤੀਆਂ ਗਈਆਂ ਪਰ ਉਹ ਨਾ ਕਾਫ਼ੀ ਸਾਬਤ ਹੋਈਆਂ। ਕਈ ਸੜਕਾਂ ‘ਤੇ ਕਈ ਕਈ ਫੁੱਟ ਜਮਾਂ ਹੋਏ ਪਾਣੀ ਵਿੱਚ ਬੱਚੇ ਤੈਰਦੇ ਨਜ਼ਰ ਆਏ।
ਸ਼ਹਿਰ ਦੀ ਪਾਵਰ ਹਾਊਸ ਰੋਡ, ਮਹਿਲਾ ਥਾਣੇ ਅੱਗੇ, ਮਾਲ ਰੋਡ, ਟੀਚਰਜ਼ ਹੋਮ, ਪਾਵਰ ਹਾਊਸ ਰੋਡ, ਜੀਟੀ ਰੋਡ, ਸਿਰਕੀ ਬਾਜ਼ਾਰ, ਕਿੱਕਰ ਬਾਜ਼ਾਰ, ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਦੇ ਘਰ ਨਜ਼ਦੀਕ ਤੋਂ ਇਲਾਵਾ ਪਰਸ ਰਾਮ ਨਗਰ, ਪ੍ਰਤਾਪ ਨਗਰ, ਲਾਲ ਸਿੰਘ ਬਸਤੀ, ਰੇਲਵੇ ਅੰਡਰ ਬ੍ਰਿਜ ਤੇ ਬਠਿੰਡਾ-ਮਾਨਸਾ ਅੰਡਰ ਬ੍ਰਿਜ ਤੇ ਹੋਰ ਇਲਾਕਿਆਂ ਵਿੱਚ ਕਈ ਕਈ ਫੁੱਟ ਪਾਣੀ ਜਮਾਂ ਹੋ ਗਿਆ।