ਪਠਾਨਕੋਟ ਨੇੜੇ ਦਰਿਆ ਵਿੱਚ ਰੁੜ੍ਹੇ 9 ਵਿਅਕਤੀ
ਏਬੀਪੀ ਸਾਂਝਾ | 06 Aug 2016 01:40 PM (IST)
ਪਠਾਨਕੋਟ : ਪਠਾਨਕੋਟ ਨੇੜੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਨੌਂ ਲੋਕ ਦਰਿਆ ਦੇ ਵਿੱਚ ਫਸ ਗਏ ਸਨ। ਪਰ ਬਾਅਦ ਵਿੱਚ ਉਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਗੁੱਜਰ ਸਮਾਜ ਨਾਲ ਸਬੰਧ ਰੱਖਦੇ ਸਨ ਅਤੇ ਆਪਣੀਆਂ ਮੱਝਾਂ ਨੂੰ ਨਵ੍ਹਾਉਣ ਲਈ ਲੈ ਕੇ ਗਏ ਸਨ। ਇਸ ਦੌਰਾਨ ਦਰਿਆ ਵਿੱਚ ਅਚਾਨਕ ਹੀ ਪਾਣੀ ਦਾ ਪੱਧਰ ਵੱਧ ਗਿਆ। ਜਿਸ ਦੇ ਚੱਲਦੇ ਇਹ ਲੋਕ ਆਪਣੇ ਪਸ਼ੂਆਂ ਦੇ ਨਾਲ ਹੀ ਪਾਣੀ ਦੇ ਵਹਾਅ ਵਿੱਚ ਵਹਿ ਗਏ। ਲਗਭਗ ਇੱਕ ਘੰਟੇ ਬਾਅਦ ਏਅਰਫੋਰਸ ਦੇ ਰੈਸਕਿਉ ਆਪ੍ਰੇਸ਼ਨ ਦੌਰਾਨ ਇਨ੍ਹਾਂ ਨੂੰ ਹੈਲੀਕਾਪਟਰ ਦੇ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।