ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਮਗੜ੍ਹ ਸੰਧੂਆਂ ਵਿੱਚ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ।ਮ੍ਰਿਤਕ ਕਿਸਾਨ ਕੋਲ ਸਿਰਫ਼ ਚਾਰ ਏਕੜ ਜ਼ਮੀਨ ਸੀ। ਮ੍ਰਿਤਕ ਕਿਸਾਨ ਆਪਣਿਆਂ ਦੋ ਧੀਆਂ ਅਤੇ ਇੱਕ ਛੋਟੇ ਪੁੱਤਰ ਦੇ ਪਾਲਣ-ਪੋਸ਼ਨ ਨੂੰ ਲੈ ਕੇ ਫ਼ਿਕਰਮੰਦ ਸੀ।

 

 

 

ਮਿਲੀ ਜਾਣਕਾਰੀ ਮੁਤਾਬਿਕ, ਮਹਿੰਦਰ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕੀਤੀ ਸੀ। ਮਹਿੰਦਰ ਦੀ ਉਮਰ 48 ਸਾਲ ਸੀ ਅਤੇ ਉਸ ਦੇ ਕੋਲ ਸਿਰਫ਼ 4 ਏਕੜ ਜ਼ਮੀਨ ਸੀ। ਪਿਛਲੇ ਸਾਲਾ ਦੌਰਾਨ ਚੰਗੀ ਫ਼ਸਲ ਨਾ ਹੋਣ ਕਾਰਨ ਉਸ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਗਈ। ਇਸ ਕਾਰਨ ਹੀ ਉਸ ਤੇ ਬੈਂਕ, ਸੁਸਾਇਟੀਆਂ ਅਤੇ ਆਡਤੀਆਂ ਦਾ ਲੋਨ ਲਗਾਤਾਰ ਵਧਦਾ ਗਿਆ। ਜਿਸ ਤੋਂ ਬਾਅਦ ਮਹਿੰਦਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਾ। ਫਿਰ ਉਸ ਨੇ ਆਤਮ ਹੱਤਿਆ ਕਰ ਲਈ।

 

 

 

ਮਹਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਤੇ ਚੜ੍ਹੇ 10-12 ਲੱਖ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ। ਇਸ ਕਾਰਨ ਹੀ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮ੍ਰਿਤਕ ਕਿਸਾਨ ਦੇ ਪਰਿਵਾਰ ਤੇ ਚੜ੍ਹੇ ਕਰਜ਼ੇ ਨੂੰ ਮਾਫ ਕਰਵਾਏ।