ਚੰਡੀਗੜ੍ਹ:  ਵਿੱਕੀ ਗੌਂਡਰ ਤੇ ਸਾਥੀਆਂ ਦੇ  ਮਾਰੇ ਜਾਣ ਤੋਂ ਬਾਅਦ ਖੁੱਬਣ ਗਰੁੱਪ ਦੇ ਗੈਂਗਸਟਰਾਂ ਵੱਲੋਂ ਦਿੱਤੀ ਬਦਲਾ ਲੈਣ ਦੀ ਧਮਕੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸ਼ਹਿਰਾਂ ਵਿਚ ਚੌਕਸੀ ਵਧਾ ਦਿੱਤੀ ਹੈ। ਸਾਰੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਰਾਹਗੀਰਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਨੌਜਵਾਨਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਪੁਲੀਸ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਕੋਈ ਮਤਲਬ ਨਹੀਂ ਪਰ ਫੇਰ ਹੀ ਸਾਡੇ ਵੱਲੋਂ ਪੂਰੀ ਸਤਰਕਤਾ ਵਰਤੀ ਜਾ ਰਹੀ ਹੈ। ਪੰਜਾਬ ਪੁਲੀਸ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਕੋਈ ਮਤਲਬ ਨਹੀਂ ਪਰ ਫੇਰ ਹੀ ਸਾਡੇ ਵੱਲੋਂ ਪੂਰੀ ਸਤਰਕਤਾ ਵਰਤੀ ਜਾ ਰਹੀ ਹੈ। ਇਸ ਮੁਕਾਬਲੇ ਤੋਂ ਬਾਅਦ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਇਕ ਅਹਿਮ ਮੀਟਿੰਗ ਵੀ ਕੀਤੀ ਹੈ ਜਿਸ 'ਚ ਅਜਿਹੇ ਮਸਲਿਆਂ 'ਤੇ ਗੰਭੀਰ ਚਰਚਾ ਹੋਈ ਹੈ। ਦੱਸਣਯੋਗ ਹੈ ਕਿ ਸ਼ੇਰਾ ਖੁੱਬਣ ਗਰੁੱਪ ਨੇ ਸ਼ੇਰਆਮ ਪੰਜਾਬ ਪੁਲਿਸ ਨੂੰ ਲਲਕਾਰਦਿਆਂ ਕਿਹਾ ਕਿ ਤੁਸੀਂ ਆਪਣਾ ਕੰਮ ਕਰ ਲਿਆ ਹੈ ਹੁਣ ਸਾਡੀ ਵਾਰੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਇਹ ਨਾ ਆਖਿਓ ਪੁੱਤ ਦਾ ਕੀ ਕਸੂਰ ਸੀ ਜਾਂ ਭਰਾ, ਜਿਨ੍ਹਾਂ ਦਾ ਤੁਸੀਂ ਪੁੱਤ ਮਾਰਿਆ ਉਸ ਮਾਂ ਦਾ ਵੀ ਕੀ ਕਸੂਰ ਸੀ। ਉਨ੍ਹਾਂ ਧਮਕੀ ਦਿੰਦਿਆਂ ਕਿਹਾ ਕਿ ਅਸੀਂ ਬਦਲਾ ਜ਼ਰੂਰ ਲਵਾਂਗੇ ਵਿੱਕੀ ਯਾਰਾ ਭਾਵੇਂ ਉਹ ਕੋਈ ਵੀ ਹੋਵੇ ਜੋ ਕਹਿ ਤਾਂ ਕਰਕੇ ਵਿਖਾਵਾਂਗੇ। ਤੇਰੇ ਭਰਾ ਜਿਉਂਦੇ ਆ। ਤੂੰ ਸਾਡੀ ਰੂਹ ‘ਚ ਵਸਿਆ ਵੇਖਦੇ ਆ ਇਹ ਕਿਵੇ ਕੱਢਣਗੇ। ਬਾਕੀ ਤੇਰੇ ਯਾਰ ਜਿਉਂਦੇ ਨੇ ਅਜੇ। ਇਹ ਗੱਲ ਸਿਰਫ ਵਿੱਕੀ ਗੌਡਰ ਦੀ ਨਹੀਂ ਜਿਨ੍ਹਾਂ ਦਾ ਕੱਲਾ ਕੱਲਾ ਪੁੱਤ ਸੀ ਤੁਸੀਂ ਤਾਂ ਉਸ ਮਾਂ ਬਾਪ ਨੂੰ ਵੀ ਜਿਉਂਦਿਆਂ ਮਾਰਤਾ। ਪੁਲਿਸ ਵਾਲਿਓ ਜਦੋਂ ਤੁਹਾਡੇ ਆਪਦੇ ਮਰਨਗੇ ਨਜਾਇਜ਼ ਫੇਰ ਪਤਾ ਲੱਗੂ, ਕਿਸੇ ਦਾ ਘਰ ਕਿਵੇਂ ਪੱਟੀਦਾ। ਤੁਸੀਂ ਇਹੀ ਸੋਚ ਭਰਨੀ ਸੀ ਸਾਡੇ ਦਿਮਾਗ ‘ਚ ਭਰ ਦਿੱਤੀ ਹੈ।