ਪੰਜਾਬ ਪੁਲਿਸ ਦੇ ਏਸੀਪੀ ਦਾ ਵਟਸਐਪ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਏਸੀਪੀ ਈਸਟ ਸੁਮਿਤ ਸੂਦ ਦਾ ਠੱਗਾਂ ਵੱਲੋਂ ਵਟਸਐਪ ਹੈਕ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਰੇ ਦੋਸਤਾਂ ਨੂੰ ਚਲਾਨ ਦੀ ਫੋਟੋ ਭੇਜ ਕੇ 1 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਮੇਸੇਜ ਭੇਜਿਆ ਗਿਆ ਹੈ। ਲੁਧਿਆਣਾ ਈਸਟ ਵਿੱਚ ਤੈਨਾਤ ਏਸੀਪੀ ਸੁਮਿਤ ਸੂਦ ਪਿਛਲੇ 2 ਦਿਨਾਂ ਤੋਂ ਛੁੱਟੀ 'ਤੇ ਹਨ। ਕੁਝ ਲੋਕਾਂ ਨੂੰ ਸ਼ੱਕ ਹੋਇਆ ਕਿ ਇਹ ਫੇਕ ਮੇਸੇਜ ਹਨ ਅਤੇ ਉਨ੍ਹਾਂ ਦਾ ਮੋਬਾਈਲ ਹੈਕ ਕਰਕੇ ਭੇਜੇ ਗਏ ਹਨ।

Continues below advertisement

ਇੰਝ ਭੇਜੇ ਜਾ ਰਹੇ ਸੀ ਆਨਲਾਈਨ ਚਲਾਨ ਦੇ ਲਿੰਕ

Continues below advertisement

ਏਸੀਪੀ ਸੂਦ ਨੇ ਦੱਸਿਆ ਕਿ ਅਚਾਨਕ ਹੀ ਉਨ੍ਹਾਂ ਨੂੰ ਕਈ ਦੋਸਤਾਂ ਵੱਲੋਂ ਫੋਨ ਆਉਣ ਲੱਗ ਪਏ ਕਿ ਉਨ੍ਹਾਂ ਦੇ ਨਾਂ 'ਤੇ ਆਨਲਾਈਨ ਚਲਾਨ ਹੋਣ ਦੇ ਮੈਸੇਜ ਆਏ ਹਨ। ਜਦੋਂ ਏਸੀਪੀ ਸੂਦ ਨੇ ਵਿਸਥਾਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਵਟਸਐਪ ਕਿਸੇ ਨੇ ਹੈਕ ਕਰਕੇ ਇਹ ਮੈਸੇਜ ਭੇਜੇ ਹਨ।

ਮੈਸੇਜ ਭੇਜਣ ਵਾਲੇ ਵੱਲੋਂ ਚਲਾਨ ਦੀ ਕਾਪੀ ਨਾਲ ਨਾਲ ਪੈਸੇ ਜਮ੍ਹਾਂ ਕਰਵਾਉਣ ਲਈ ਇੱਕ ਲਿੰਕ ਵੀ ਭੇਜਿਆ ਗਿਆ ਹੈ। ਇਹ ਲਿੰਕ ਕਿਸੇ ਨੂੰ ਅੱਗੇ ਭੇਜੇ ਨਹੀਂ ਜਾ ਸਕਦੇ, ਸਿਰਫ ਖੋਲ੍ਹ ਕੇ ਪੈਸੇ ਜਮ੍ਹਾਂ ਕਰਵਾਉਣ ਲਈ ਹੀ ਲਿਖਿਆ ਆ ਰਿਹਾ ਹੈ। ਏਸੀਪੀ ਸੂਦ ਵੱਲੋਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸ਼ੁੱਕਰਵਾਰ ਨੂੰ ਵੀ ਉਨ੍ਹਾਂ ਦੇ ਨੰਬਰ ਤੋਂ ਮੈਸੇਜ ਭੇਜੇ ਗਏ ਹਨ।

ਸਾਇਬਰ ਸੈੱਲ ਦੇ ਏਸੀਪੀ ਮੁਰਾਦ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਲੋਕ ਅਜਿਹੇ ਮੈਸੇਜਾਂ ਤੋਂ ਸਾਵਧਾਨ ਰਹਿਣ। ਜੇਕਰ ਇਸ ਤਰ੍ਹਾਂ ਦੇ ਕੋਈ ਵੀ ਮੈਸੇਜ ਆਉਣ, ਤਾਂ ਉਨ੍ਹਾਂ ਦੀ ਪੁਸ਼ਟੀ ਜ਼ਰੂਰ ਕਰੋ। ਮੈਸੇਜ ਨਾਲ ਆਉਣ ਵਾਲੇ APK ਲਿੰਕ 'ਤੇ ਕਦੇ ਵੀ ਕਲਿਕ ਨਾ ਕਰੋ। ਜੇ ਤੁਸੀਂ ਉਸ ਲਿੰਕ 'ਤੇ ਕਲਿਕ ਕਰਦੇ ਹੋ, ਤਾਂ ਨੁਕਸਾਨ ਹੋ ਸਕਦਾ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।