Punjab Police: ਪੰਜਾਬ ਪੁਲਿਸ ਵੱਲੋਂ ਹੱਡ ਠਾਰਵੀਂ ਠੰਢ ਵਿੱਚ ਆਪਣੇ ਮੁਲਾਜ਼ਮਾਂ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਠੰਢ ਵਿੱਚ ਵੀ ਬਿਨਾਂ ਕਿਸੇ ਫਿਕਰ ਤੋਂ ਡਿਊਟੀ ਕਰ ਸਕਣ। ਇਸ ਨੂੰ ਲੈ ਕੇ ਹੁਣ ਬਠਿੰਡਾ ਪੁਲਿਸ ਵੱਲੋਂ ਪਹਿਲ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਡਿਊਟੀ ਉੱਤੇ ਤੈਨਾਤ ਮੁਲਾਜ਼ਮਾਂ ਨੂੰ ਚਾਹ, ਕੌਫੀ ਤੇ ਸੂਪ ਦਿੱਤਾ ਜਾਵੇਗਾ. ਇਸ ਤੋਂ ਖਾਣ ਲਈ ਉੱਬਲੇ ਆਂਡੇ ਵੀ ਦਿੱਤੇ ਜਾਣਗੇ। ਜ਼ਿਕਰ ਕਰ ਦਈਏ ਕਿ ਇਹ ਪਹਿਲ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਜੋ ਪੁਲਿਸ ਵੈਲਫੇਅਰ ਫੰਡ ਤੋਂ ਚਲਾਈ ਗਈ ਹੈ।


ਰਾਤ ਵੇਲੇ ਨਾਕਿਆਂ ਤੇ ਪੈਟਰੋਲਿੰਗ ਕਰ ਰਹੇ ਮੁਲਾਜ਼ਮਾਂ ਨੂੰ ਦਿੱਤੀ ਜਾਵੇਗੀ ਇਹ ਸਹੂਲਤ


ਇਸ ਬਾਬਤ ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਾਲ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤੇ ਧੁੰਦ ਵੀ ਬਹੁਤ ਪੈ ਰਹੀ ਹੈ। ਇਸ ਦੌਰਾਨ ਜਿਹੜੇ ਪੁਲਿਸ ਮੁਲਾਜ਼ਮ ਰਾਤ ਨੂੰ ਵੱਖ-ਵੱਖ ਨਾਕਿਆਂ ਤੇ ਡਿਊਟੀ ਕਰ ਰਹੇ ਨੇ ਤੇ ਪੈਟਰੋਲਿੰਗ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸੇਵਾ ਦਿੱਤੀ ਗਈ ਹੈ ਤਾਂ ਕਿ ਉਨ੍ਹਾਂ ਦਾ ਐਨਰਜੀ ਲੈਵਲ ਵਧੇ ਤੇ ਉਹ ਸਰਦੀ ਵਿੱਚ ਵੀ ਅਲਰਟ ਹੋ ਕੇ ਆਪਣੀ ਡਿਊਟੀ ਕਰ ਸਕਣ।


ਅਫ਼ਸਰਾਂ ਦੀ ਲਾਈ ਗਈ ਹੈ ਡਿਊਟੀ ਤਾਂ ਕਿ ਨਾ ਹੋਵੇ ਕੋਈ ਕੁਤਾਹੀ


ਇਸ ਬਾਬਤ ਐਸਐਸਪੀ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਵੱਖ-ਵੱਖ ਅਫ਼ਸਰਾਂ ਦੀ ਡਿਊਟੀ ਲਾਈ ਗਈ ਹੈ ਤੇ ਇਸ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਹੜੇ ਦਿਨ ਚਾਹ, ਕੌਫ, ਸੂਪ ਜਾਂ ਫਿਰ ਉੱਬਲੇ ਹੋਏ ਆਂਡੇ ਦਿੱਤੇ ਜਾਣਗੇ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।