ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨੈੱਟਵਰਕ ਰਾਹੀਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਲਈ ਡ੍ਰੋਨ ਦੀ ਵਰਤੋਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਪਾਕਿਸਤਾਨ ਅਧਾਰਤ ਤਸਕਰਾਂ ਸਮੇਤ ਖਾਲਿਸਤਾਨੀ ਸਰਗਰਮੀਆਂ ਨਾਲ ਸਬੰਧ ਹਨ।

ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਇੱਕ ਪੂਰਨ ਸਮਰਥਕ ਸਟੈਂਡ ਵਾਲਾ ਕਵਾਡਕੌਪਟਰ ਡ੍ਰੋਨ ਤੇ ਇੱਕ SkyDroid T10 2.4GHz 10CH FHSS  ਟ੍ਰਾਂਸਮੀਟਰ, ਮਿਨੀ ਰਿਸੀਵਰ ਤੇ ਕੈਮਰਾ ਸਹਾਇਤਾ, ਇੱਕ .32 ਬੋਰ ਦੀ ਰਿਵਾਲਵਰ ਤੇ 1 ਸਕਾਰਪੀਓ ਕਾਰ ਐਚਆਰ -35 ਐਮ ਸਮੇਤ ਕਾਬੂ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਕੁਝ ਜ਼ਿੰਦਾ ਕਰਤੂਸ ਤੇ ਡਰੱਗਜ਼ ਵੀ ਬਰਾਮਦ ਕੀਤੇ ਹਨ।