ਨਵੀਂ ਦਿੱਲੀ: ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਸ ਅੰਦੋਲਨ 'ਚ ਹਰ ਕੋਈ ਸ਼ਾਮਲ ਹੋ ਰਿਹਾ ਹੈ। ਅੱਜ ਇਸ ਅੰਦੋਲਨ 'ਚ ਰਿਟਾਇਰਡ ਫੌਜੀ ਸ਼ਾਮਲ ਹੋਏ। ਉਹ ਆਪਣੇ ਬਹਾਦਰੀ ਦੇ ਮੈਡਲ ਆਪਣੀ ਛਾਤੀ 'ਤੇ ਲਾ ਕੇ ਕਿਸਾਨਾਂ ਦੀ ਹਮਾਇਤ ਕਰਨ ਪਹੁੰਚੇ।
ਜਦੋਂ ਕਿਸਾਨ ਲੀਡਰ ਨੇ ਘੇਰਿਆ ਖੇਤੀ ਮੰਤਰੀ, 'ABP ਨਿਊਜ਼' ਦੀ ਲਾਈਵ ਡਿਬੇਟ 'ਚ ਸਹਿਮਤ ਹੋ ਕੇ ਖਹਿੜਾ ਛੁਡਾਇਆ
ਰਿਟਾਇਰਡ ਫੌਜੀ ਕਮਲਦੀਪ ਸਿੰਘ ਨੇ ਕਿਹਾ ਕਿ ਉਹ 5 ਸਾਲ ਪਹਿਲਾਂ ਇੰਡਿਅਨ ਆਰਮੀ ਤੋਂ ਰਿਟਾਇਰ ਹੋਏ ਹਨ। ਅੱਜ ਉਹ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ। ਉਨ੍ਹਾਂ ਕਿਹਾ ਆਪਣੇ ਹੱਕ ਮੰਗਣਾ ਕੋਈ ਗਲਤ ਗੱਲ ਨਹੀਂ ਹੈ। ਅਸੀਂ ਕਿਸਾਨ ਤੇ ਮਜ਼ਦੂਰਾਂ ਦੇ ਹੱਕਾਂ ਲਈ ਇੱਥੇ ਆਏ ਹਾਂ।
ਕਿਸਾਨਾਂ ਨੂੰ ਮਨਾਉਣ ਲਈ ਬੀਜੇਪੀ ਨੇ ਲੱਭਿਆ ਨਵਾਂ ਰਾਹ, ਹੁਣ ਪੰਜਾਬ ਦੇ ਲੀਡਰਾਂ ਨੂੰ ਮੈਦਾਨ 'ਚ ਉਤਾਰਿਆ
ਸਾਬਕਾ ਫੌਜੀ ਕਮਲਦੀਪ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਾਨੂੰਨ ਬਣਾਏ ਹਨ, ਉਹ ਕਿਸਾਨਾਂ ਦੇ ਹੱਕ 'ਚ ਨਹੀਂ ਹਨ। ਸਾਨੂੰ ਕਾਨੂੰਨਾਂ ਦਾ ਕੋਈ ਫਾਇਦਾ ਨਹੀਂ ਚਾਹੀਦਾ। ਅਸੀਂ ਸ਼ਾਂਤਮਈ ਢੰਗ ਨਾਲ ਹੀ ਇਸ ਅੰਦੋਲਨ ਨੂੰ ਅੱਗੇ ਵਧਾਵਾਂਗੇ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਵਿਰੋਧੀ ਅਨਸਰ ਇਸ ਅੰਦੋਲਨ 'ਚ ਨਹੀਂ ਹੈ ਤੇ ਨਾ ਹੀ ਹੋਣ ਦੇਵਾਂਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਬਹਾਦਰੀ ਦੇ ਮੈਡਲ ਛਾਤੀ 'ਤੇ ਸਜਾ ਕਿਸਾਨਾਂ ਦੇ ਹੱਕ ਦਿਵਾਉਣ ਪਹੁੰਚੇ ਫੌਜੀ, ਕਾਨੂੰਨ ਰੱਦ ਕਰਾ ਕੇ ਹੀ ਜਾਣਗੇ ਵਾਪਸ
ਏਬੀਪੀ ਸਾਂਝਾ
Updated at:
15 Dec 2020 02:41 PM (IST)
ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਸ ਅੰਦੋਲਨ 'ਚ ਹਰ ਕੋਈ ਸ਼ਾਮਲ ਹੋ ਰਿਹਾ ਹੈ। ਅੱਜ ਇਸ ਅੰਦੋਲਨ 'ਚ ਰਿਟਾਇਰਡ ਫੌਜੀ ਸ਼ਾਮਲ ਹੋਏ। ਉਹ ਆਪਣੇ ਬਹਾਦਰੀ ਦੇ ਮੈਡਲ ਆਪਣੀ ਛਾਤੀ 'ਤੇ ਲਾ ਕੇ ਕਿਸਾਨਾਂ ਦੀ ਹਮਾਇਤ ਕਰਨ ਪਹੁੰਚੇ।
- - - - - - - - - Advertisement - - - - - - - - -