ਨਵੀਂ ਦਿੱਲੀ: ਕਿਸਾਨ ਪਿੱਛਲੇ 20 ਦਿਨਾਂ ਤੋਂ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਕੇਂਦਰ ਸਰਕਾਰ ਤੇ ਕਿਸਾਨ ਸੰਗਠਨਾਂ ਦਰਮਿਆਨ ਕਈ ਵਾਰ ਗੱਲਬਾਤ ਹੋ ਚੁੱਕੀ ਹੈ, ਪਰ ਨਤੀਜਾ ਸਿਫਰ ਰਿਹਾ ਹੈ। ਅੱਜ ਏਬੀਪੀ ਨਿਊਜ਼ ਦੇ ਮੰਚ 'ਤੇ ਕਿਸਾਨ ਆਗੂ ਸ਼ਿਵ ਕੁਮਾਰ ਕੱਕਾਜੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਬਹੁਤ ਤਿੱਖੇ ਸਵਾਲ ਪੁੱਛੇ।
ਕਿਸਾਨ ਆਗੂ ਨੇ ਪੁੱਛਿਆ ਕਿ ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਨੇ ਕਿਸਾਨਾਂ ਨੂੰ ਮਸ਼ਰੂਮ ਕਿਉਂ ਕਿਹਾ? ਸੰਸਦ ਮੈਂਬਰ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਸੀ ਕਿ ਦੇਸ਼ 'ਚ 500 ਕਿਸਾਨ ਸੰਗਠਨ ਅਚਾਨਕ ਖੁੰਬਾਂ ਵਾਂਗ ਉੱਗ ਆਏ ਹਨ ਤੇ ਉਹ ਗੱਦਾਰ ਹਨ। ਇਸ ਬਿਆਨ ਤੋਂ ਬਾਅਦ ਕਿਸਾਨ ਆਗੂ ਬਹੁਤ ਨਾਰਾਜ਼ ਹੋ ਗਏ ਹਨ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਕਿਸਾਨਾਂ ਨੂੰ ਮਨਾਉਣ ਲਈ ਬੀਜੇਪੀ ਨੇ ਲੱਭਿਆ ਨਵਾਂ ਰਾਹ, ਹੁਣ ਪੰਜਾਬ ਦੇ ਲੀਡਰਾਂ ਨੂੰ ਮੈਦਾਨ 'ਚ ਉਤਾਰਿਆ
ਏਬੀਪੀ ਨਿਊਜ਼ ਦੇ ਮੰਚ 'ਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸ਼ਿਵ ਕੁਮਾਰ ਕੱਕਾਜੀ ਨੇ ਪਟੇਲ ਦੇ ਬਿਆਨ ਨੂੰ ਗੈਰ ਵਾਜਬ ਦੱਸਿਆ। ਉਨ੍ਹਾਂ ਕਿਹਾ ਕਿ ਪਟੇਲ ਦੇ ਬਿਆਨ ਤੋਂ ਕਿਸਾਨ ਬਹੁਤ ਨਾਰਾਜ਼ ਹਨ। ਉਨ੍ਹਾਂ ਤੋਮਰ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਵਿਵਾਦਪੂਰਨ ਬਿਆਨਬਾਜ਼ੀ ਨੂੰ ਰੋਕਣ। ਮਹੱਤਵਪੂਰਨ ਗੱਲ ਇਹ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਇਸ ਸਮੇਂ ਮੱਧ ਪ੍ਰਦੇਸ਼ ਵਿੱਚ ਸੱਤਾ ਵਿੱਚ ਹੈ।
ਰਾਜਧਾਨੀ ਦੀਆਂ ਹੱਦਾਂ 'ਤੇ ਡਟੇ ਕਿਸਾਨ, ਉਲਝ ਗਿਆ ਦਿੱਲੀ ਦਾ ਸਾਰਾ ਤਾਣਾ-ਬਾਣਾ
ਕਿਸਾਨ ਆਗੂ ਦੁਆਰਾ ਪੁੱਛੇ ਜਾਣ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਉਹ ਕੱਕਾਜੀ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਕਿਹਾ, ‘ਮੈਂ ਇਸ ਗੱਲ ਦੇ ਹੱਕ ਵਿੱਚ ਹਾਂ ਕਿ ਕਿਸੇ ਨੂੰ ਵੀ ਗਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਅਜਿਹੀਆਂ ਚੀਜ਼ਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਮੈਂ ਨੇਤਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੀਆਂ ਬਿਆਨਬਾਜ਼ੀ ਤੋਂ ਪਰਹੇਜ਼ ਕਰਨ।’
ਜਦੋਂ ਕਿਸਾਨ ਲੀਡਰ ਨੇ ਘੇਰਿਆ ਖੇਤੀ ਮੰਤਰੀ, 'ABP ਨਿਊਜ਼' ਦੀ ਲਾਈਵ ਡਿਬੇਟ 'ਚ ਸਹਿਮਤ ਹੋ ਕੇ ਖਹਿੜਾ ਛੁਡਾਇਆ
ਏਬੀਪੀ ਸਾਂਝਾ
Updated at:
15 Dec 2020 02:24 PM (IST)
ਕਿਸਾਨ ਪਿੱਛਲੇ 20 ਦਿਨਾਂ ਤੋਂ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਕੇਂਦਰ ਸਰਕਾਰ ਤੇ ਕਿਸਾਨ ਸੰਗਠਨਾਂ ਦਰਮਿਆਨ ਕਈ ਵਾਰ ਗੱਲਬਾਤ ਹੋ ਚੁੱਕੀ ਹੈ, ਪਰ ਨਤੀਜਾ ਸਿਫਰ ਰਿਹਾ ਹੈ।
- - - - - - - - - Advertisement - - - - - - - - -