ਨਵੀਂ ਦਿੱਲੀ: ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ ਮੰਗਲਵਾਰ ਨੂੰ 20 ਵੇਂ ਦਿਨ ਵਿੱਚ ਦਾਖਲ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਲੜੀਵਾਰ ਸਿੰਘੂ, ਟਿੱਕਰੀ ਤੇ ਢਾਂਸਾ ਦੀਆਂ ਸਰਹੱਦਾਂ 'ਤੇ ਇਕੱਠੇ ਹੋਏ ਹਨ। ਇਸ ਦੇ ਨਾਲ ਹੀ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ-ਐਨਸੀਆਰ ਵਿੱਚ ਬਹੁਤ ਸਾਰੀਆਂ ਥਾਵਾਂ ਜਾਮ ਹੋ ਗਈਆਂ ਹਨ। ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਨੋਇਡਾ ਤੇ ਗਾਜ਼ੀਆਬਾਦ ਵਲੋਂ ਜਾਣ ਤੋਂ ਅਲਰਟ ਰਹਿਣ ਲਈ ਕਿਹਾ ਹੈ, ਕਿਉਂਕਿ ਗਾਜੀਪੁਰ ਸਰਹੱਦ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਬੰਦ ਹੈ।
ਅਜਿਹੇ 'ਚ ਡਰਾਈਵਰ ਇੱਕ ਵਿਕਲਪ ਵਜੋਂ ਦਿੱਲੀ ਜਾਣ ਲਈ ਚਿਲਾ ਬਾਰਡਰ, ਆਨੰਦ ਵਿਹਾਰ, ਡੀਐਨਡੀ, ਅਪਸਰਾ ਬਾਰਡਰ ਅਤੇ ਭੋਪੁਰਾ ਬਾਰਡਰ ਦੀ ਚੋਣ ਕਰ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਵੱਲੋਂ ਮੰਗੇਸ਼ ਬਾਰਡਰ ਦੇ ਨਾਲ ਸਿੰਘੂ, ਅਚਾਂਡੀ, ਪਿਆਓ ਮਨਿਆਰੀ ਨੂੰ ਵੀ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਬੰਦ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਦਿੱਲੀ ਟ੍ਰੈਫਿਕ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਟ੍ਰੈਫਿਕ ਤੋਂ ਬਚਣ ਲਈ ਲਾਂਪੁਰ, ਸਾਫਿਆਬਾਦ, ਸਬੋਲੀ ਤੇ ਸਿੰਘੂ ਸਕੂਲ ਟੋਲ-ਟੈਕਸ ਵਾਲੇ ਰਸਤੇ ਦੀ ਚੋਣ ਕਰੋ।
ਕਿਸਾਨਾਂ ਨੂੰ ਮਨਾਉਣ ਲਈ ਬੀਜੇਪੀ ਨੇ ਲੱਭਿਆ ਨਵਾਂ ਰਾਹ, ਹੁਣ ਪੰਜਾਬ ਦੇ ਲੀਡਰਾਂ ਨੂੰ ਮੈਦਾਨ 'ਚ ਉਤਾਰਿਆ
ਇਸ ਤੋਂ ਪਹਿਲਾਂ ਧਰਨੇ 'ਤੇ ਬੈਠੇ ਅੰਦੋਲਨਕਾਰੀਆਂ ਨੇ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਦਿੱਲੀ-ਜੈਪੁਰ ਹਾਈਵੇ ਜਾਮ ਕਰ ਦਿੱਤਾ। ਹਾਈਵੇਅ 'ਤੇ ਜੈਪੁਰ ਤੋਂ ਦਿੱਲੀ ਜਾ ਰਹੀ ਲੇਨ ਪੂਰੀ ਤਰ੍ਹਾਂ ਬੰਦ ਰਹੀ, ਜਦਕਿ ਦਿੱਲੀ ਤੋਂ ਜੈਪੁਰ ਜਾ ਰਹੀ ਲੇਨ ਵੀ ਬਹੁਤ ਹੌਲੀ ਰਫਤਾਰ ਨਾਲ ਟ੍ਰੈਫ਼ਿਕ ਨੂੰ ਕੱਢਿਆ ਜਾ ਰਿਹਾ ਹੈ। ਹਾਈਵੇਅ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਆਮ ਆਦਮੀ ਪਾਰਟੀ ਵੱਲੋਂ ਵੱਡਾ ਐਲਾਨ, 2022 ਚੋਣਾਂ 'ਚ ਲੜਨਗੇ ਉੱਤਰ ਪ੍ਰਦੇਸ਼ ਦੀਆਂ ਚੋਣਾਂ
ਐਤਵਾਰ ਨੂੰ ਵੱਖ-ਵੱਖ ਸੰਗਠਨਾਂ ਦੇ ਲੋਕ ਰਾਜਸਥਾਨ ਦੇ ਸ਼ਾਹਜਹਾਨਪੁਰ ਵਿੱਚ ਇਕੱਠੇ ਹੋਏ ਅਤੇ ਕਿਸਾਨਾਂ ਦੀ ਸਹਾਇਤਾ ਲਈ ਦਿੱਲੀ ਰਵਾਨਾ ਹੋ ਗਏ। ਅੰਦੋਲਨਕਾਰੀਆਂ ਨੇ ਜੈਪੁਰ ਤੋਂ ਦਿੱਲੀ ਜਾ ਰਹੇ ਹਾਈਵੇਅ 'ਤੇ ਆਪਣਾ ਤੰਬੂ ਲਗਾ ਦਿੱਤਾ ਅਤੇ ਉਥੇ ਰਾਤ ਭਰ ਠਹਿਰੇ। ਹਾਈਵੇਅ 'ਤੇ ਦਿੱਲੀ ਤੋਂ ਜੈਪੁਰ ਜਾਣ ਵਾਲੀ ਲੇਨ 'ਤੇ ਟ੍ਰੈਫਿਕ ਚੱਲ ਰਿਹਾ ਹੈ, ਪਰ ਜੈਪੁਰ ਤੋਂ ਦਿੱਲੀ ਜਾਣ ਵਾਲੀ ਲੇਨ ਬੰਦ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਰਾਜਧਾਨੀ ਦੀਆਂ ਹੱਦਾਂ 'ਤੇ ਡਟੇ ਕਿਸਾਨ, ਉਲਝ ਗਿਆ ਦਿੱਲੀ ਦਾ ਸਾਰਾ ਤਾਣਾ-ਬਾਣਾ
ਏਬੀਪੀ ਸਾਂਝਾ
Updated at:
15 Dec 2020 01:45 PM (IST)
ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ ਮੰਗਲਵਾਰ ਨੂੰ 20 ਵੇਂ ਦਿਨ ਵਿੱਚ ਦਾਖਲ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਲੜੀਵਾਰ ਸਿੰਘੂ, ਟਿੱਕਰੀ ਤੇ ਢਾਂਸਾ ਦੀਆਂ ਸਰਹੱਦਾਂ 'ਤੇ ਇਕੱਠੇ ਹੋਏ ਹਨ।
- - - - - - - - - Advertisement - - - - - - - - -