Crime News : ਪੰਜਾਬ ਵਿੱਚ ਸਖਤੀ ਹੋਣ ਮਗਰੋਂ ਹੁਣ ਡਰੱਗ ਤਸਕਰ ਕਈ ਢੰਗਾਂ ਨਾਲ ਨਸ਼ਾ ਸਪਲਾਈ ਕਰਨ ਲੱਗੇ ਹਨ। ਪਠਾਨਕੋਟ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਸ਼ਾ ਤਸਕਰ ਸੇਬਾਂ ਦੀ ਆੜ ਵਿੱਚ ਭੁੱਕੀ ਦੀ ਸਪਲਾਈ ਕਰ ਰਹੇ ਹਨ। ਇਹ ਭੁੱਕੀ ਜੰਮੂ-ਕਸ਼ਮੀਰ ਵੱਲੋਂ ਆ ਰਹੀ ਹੈ। ਪੁਲਿਸ ਨੇ 122 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਇਸ ਮਗਰੋਂ ਪੁਲਿਸ ਹੋਰ ਅਲਰਟ ਹੋ ਗਈ ਹੈ।
ਦੱਸ ਦਈਏ ਕਿ ਪਠਾਨਕੋਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀਆਂ ਦੋ ਵੱਡੀਆਂ ਖੇਪਾਂ ਪੰਜਾਬ ਵਿੱਚ ਵੜਨ ਤੋਂ ਰੋਕੀਆਂ ਹਨ। ਇਸ ਸਬੰਧ ਵਿੱਚ ਪੁਲਿਸ ਵੱਲੋਂ ਦੋ ਟਰੱਕਾਂ ਤੇ ਇੱਕ ਕਾਰ ਵਿੱਚ ਲੁਕੋ ਕੇ ਲਿਆਂਦੀ ਜਾ ਰਹੀ 122 ਕਿੱਲੋ ਭੁੱਕੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : Terrorist arrested : ਸੋਪੋਰ 'ਚ ਲਸ਼ਕਰ ਦੇ 2 ਹਾਈਬ੍ਰਿਡ ਅੱਤਵਾਦੀ ਗ੍ਰਿਫਤਾਰ, ਹਥਿਆਰ ਵੀ ਬਰਾਮਦ
ਹਾਸਲ ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ੱਕ ਪੈਣ ’ਤੇ ਜੰਮੂ-ਕਸ਼ਮੀਰ ਵੱਲੋਂ ਆ ਰਹੇ ਸੇਬਾਂ ਦੇ ਦੋ ਟਰੱਕਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕਿਆ। ਇਨ੍ਹਾਂ ਦੋ ਟਰੱਕਾਂ ਪਿੱਛੇ ਇੱਕ ਕਾਰ ਵੀ ਆ ਰਹੀ ਸੀ। ਵਾਹਨਾਂ ਨੂੰ ਰੋਕਣ ਮਗਰੋਂ ਜਦੋਂ ਪੁਲੀਸ ਪਾਰਟੀ ਨੇ ਤਲਾਸ਼ੀ ਲਈ ਤਾਂ ਉਕਤ ਟਰੱਕਾਂ ਤੇ ਕਾਰ ਵਿੱਚੋਂ ਕ੍ਰਮਵਾਰ 50-52 ਕਿਲੋ ਤੇ 20 ਕਿੱਲੋ ਭੁੱਕੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : Raju Srivastav Last Rites : ਪੰਜ ਤੱਤਾਂ 'ਚ ਵਿਲੀਨ ਹੋਣਗੇ ਕਾਮੇਡੀ ਦੇ ਬਾਦਸ਼ਾਹ ਕਹੇ ਜਾਣ ਵਾਲੇ ਰਾਜੂ ਸ਼੍ਰੀਵਾਸਤਵ , ਅੱਜ ਦਿੱਲੀ ਵਿੱਚ ਹੋਵੇਗਾ ਅੰਤਿਮ ਸਸਕਾਰ
ਪੁਲਿਸ ਨੇ ਤਿੰਨੇ ਵਾਹਨ ਜ਼ਬਤ ਕਰਕੇ ਚਰਨਜੀਤ ਸਿੰਘ, ਅਮਰਜੀਤ ਵਾਸੀ ਨਾਹਰ ਚੌਕ ਚਾਟੀਵਿੰਡ, ਹੀਰਾ ਸਿੰਘ ਵਾਸੀ ਪਿੰਡ ਮਾਹਲ ਅੰਮ੍ਰਿਤਸਰ, ਰਵਿੰਦਰ ਸਿੰਘ ਵਾਸੀ ਕੋਠੇ ਪੁੰਨੀਆਂ ਮੁੱਲਾਂਪੁਰ ਸਿਟੀ, ਜਗਰਾਉਂ ਤੇ ਰਾਹੁਲ ਵਾਸੀ ਮੁਬਾਰਕਪੁਰ ਸ਼ੇਖੇ ਮਕਸੂਦਾਂ, ਜਲੰਧਰ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।