ਨਸ਼ੇ ਸਬੰਧੀ ਕੇਸਾਂ ਦੇ ਮਾਮਲੇ 'ਚ ਪੰਜਾਬ ਦੂਜੇ ਨੰਬਰ ਤੇ, NCRB ਦੇ ਅੰਕੜੇ ਹੈਰਾਨ ਕਰਨ ਵਾਲੇ
ਏਬੀਪੀ ਸਾਂਝਾ | 09 Oct 2020 07:47 PM (IST)
ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨਸ਼ਾ ਤਸਕਰੀ ਦਾ ਲੱਕ ਤੋੜਣ ਦੇ ਦਾਅਵੇ ਕਰਦੇ ਹਨ ਅਤੇ ਦੂਜੇ ਪਾਸੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।
ਚੰਡੀਗੜ੍ਹ: ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨਸ਼ਾ ਤਸਕਰੀ ਦਾ ਲੱਕ ਤੋੜਣ ਦੇ ਦਾਅਵੇ ਕਰਦੇ ਹਨ ਅਤੇ ਦੂਜੇ ਪਾਸੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਿਕ ਪੰਜਾਬ ਦੇਸ਼ 'ਚ Narcotic Drugs and Psychotropic Substances (NDPS) ਅਪਰਾਧਾਂ ਦੇ ਮਾਮਲੇ 'ਚ ਦੂਜੇ ਨੰਬਰ ਤੇ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਇਨ੍ਹਾਂ ਤਾਜ਼ਾ ਅੰਕੜਿਆਂ ਨੇ ਵੱਡਾ ਖੁਲਾਸਾ ਕੀਤਾ ਹੈ।ਦੇਸ਼ ਵਿੱਚ 38.5 ਪ੍ਰਤੀ ਲੱਖ NDPS ਅਪਰਾਧ ਦੀ ਦਰ ਪੰਜਾਬ 'ਚ ਹੈ।ਪਿਛਲੇ ਸਾਲ ਪੰਜਾਬ 'ਚ 11,536 NDPS ਦੇ ਮਾਮਲੇ ਦਰਜ ਕੀਤੇ ਗਏ ਸੀ।ਜਦੋਂ ਕਿ ਮਹਾਰਾਸ਼ਟਰ ਵਿੱਚ ਪਹਿਲੇ ਨੰਬਰ 'ਤੇ 14,158 ਮਾਮਲੇ ਹਨ। ਮਹਿਲਾਵਾਂ ਵਿਰੁੱਧ ਅਪਰਾਧ ਦੀ ਦਰ ਵਿੱਚ ਵੀ ਵਾਧਾ ਹੋਇਆ ਹੈ। 2018 ਵਿੱਚ 5302 ਅਤੇ 2019 ਵਿੱਚ 5886 ਮਾਮਲੇ ਦਰਜ ਹੋਏ ਹਨ।ਉਧਰ ਐਸਿਡ ਅਟੈਕ ਦੇ ਮਾਮਲੇ 'ਚ ਵੀ ਪੰਜਾਬ ਦੇਸ਼ 'ਚ ਤੀਜੇ ਨੰਬਰ ਤੇ ਹੈ।