Punjab Lottery scam:  ਪੰਜਾਬ ਵਿੱਚ ਲਾਟਰੀ ਸਿਸਟਮ ਜਿੱਥੇ ਆਮ ਲੋਕਾਂ ਦੀ ਕਿਸਮਤ ਬਦਲ ਰਿਹਾ ਹੈ ਤਾਂ ਉੱਥੇ ਹੀ ਇਸ ਲਾਟਰੀ ਸਿਸਟਮ ਪਿੱਛੇ ਵੱਡੀ ਗੇਮ ਖੇਡੀ ਜਾ ਰਹੀ ਹੈ। ਜਿਸ ਨਾਲ ਸਰਕਾਰ ਨੂੰ ਹਰ ਸਾਲ 900 ਕਰੋੜ ਰੁਪਏ ਦਾ ਚੁੰਨਾ ਲੱਗਾ ਰਿਹਾ ਹੈ। ਹੁਣ ਇਹ ਮਾਮਲਾ ਹਾਈ ਕੋਰਟ ਵੀ ਪਹੁੰਚ ਗਿਆ ਹੈ। ਜਿਸ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। 



ਪਟੀਸ਼ਨਰ ਅਰੁਣਜੋਤ ਸਿੰਘ ਸੋਢੀ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਵਿਚ ਕਈ ਲਾਟਰੀ ਵਿਕਰੇਤਾ ਲੰਘੇ ਕਈ ਵਰ੍ਹਿਆਂ ਤੋਂ  ਆਨਲਾਈਨ ਮੋਡ ਜ਼ਰੀਏ ਪੇਪਰ ਲਾਟਰੀ ਵੇਚ ਕੇ ਲਾਟਰੀ ਐਕਟ ਦੀ ਉਲੰਘਣਾ ਕਰ ਰਹੇ ਹਨ ਅਤੇ ਸਰਕਾਰ ਤੇ ਲੋਕਾਂ ਨੂੰ ਧੋਖਾ ਦੇ ਰਹੇ ਹਨ।


 ਜਦਕਿ ਲਾਟਰੀ ਵਿਭਾਗ ਇਸ ਨਾਜਾਇਜ਼ ਵਿਕਰੀ 'ਤੇ ਚੁੱਪੀ ਧਾਰ ਕੇ ਬੈਠਾ ਹੈ। ਸਾਰੇ ਪੱਖਾਂ ਨੂੰ ਸੁਣਨ ਮਗਰੋਂ ਹਾਈ ਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਨੇ ਸੂਬਾ ਸਰਕਾਰ ਨੂੰ ਇਸ ਮਾਮਲੇ 'ਤੇ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਰ ਦੇ ਵਕੀਲ ਭਾਨੂਪ੍ਰਤਾਪ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਕਾਨੂੰਨ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਕੋਈ ਵੀ ਸੂਬਾ ਸਰਕਾਰ ਪੇਪਰ ਲਾਟਰੀ ਤੇ ਆਨਲੀਨ ਕੰਪਿਊਟਰ ਲਾਟਰੀ ਵੇਚ ਸਕਦੀ ਹੈ ਪਰ ਦੋਵਾਂ ਨੂੰ ਇੱਕ ਵੇਲੇ ਨਹੀਂ ਵੇਚਿਆ ਜਾ ਸਕਦਾ ਹੈ। 


ਪੇਪਰ ਲਾਟਰੀ ਨੂੰ ਵੈੱਬਸਾਈਟ, ਫੇਸਬੁਕ ਅਕਾਊਂਟ ਬਣਾ ਕੇ ਜਾਂ ਵਟਸਐਪ ਜ਼ਰੀਏ ਨਹੀਂ ਵੇਚਿਆ ਜਾ ਸਕਦਾ ਹੈ। ਇਸ ਨੂੰ ਸਿਰਫ਼ ਭੌਤਿਕ ਤੌਰ 'ਤੇ ਵੇਚਿਆ ਜਾ ਸਕਦਾ ਹੈ ਪਰ ਪੰਜਾਬ ਵਿਚ ਕਈ ਲਾਟਰੀ ਵਿਕਰੇਤਾ ਫਿਊਚਰ ਗੇਮਿੰਗ ਕੰਪਨੀ ਤੋਂ ਨਾਗਾਲੈਂਡ ਤੇ ਪੰਜਾਬ ਸਮੇਤ ਕਈ ਸੂਬਿਆਂ ਦੀ ਪੇਪਰ ਲਾਟਰੀ ਖ਼ਰੀਦ ਰਹੇ ਹਨ ਤੇ ਇਨ੍ਹਾਂ ਨੂੰ ਵੈੱਬਸਾਈਟਾਂ, ਫੇਸਬੁੱਕ ਤੇ ਵਟਸਐਪ ਜ਼ਰੀਏ ਵੇਚ ਰਹੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial