ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ। ਆਉਣ ਵਾਲੇ ਦੋ ਹਫ਼ਤਿਆਂ ਵਿੱਚ ਇਹ ਤਾਪਮਾਨ ਹੋਰ ਵੀ ਘਟ ਸਕਦਾ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਔਸਤ ਤਾਪਮਾਨ ਹਲਕੀ ਵਾਧੇ ਨਾਲ ਸਧਾਰਣ ਹੱਦ ਦੇ ਨੇੜੇ ਹੈ

Continues below advertisement

ਚੰਗੀ ਧੁੱਪ ਖਿੜੇਗੀ ਅਤੇ ਮੌਸਮ ਸਾਫ਼ ਰਹੇਗਾਮੌਸਮ ਵਿਗਿਆਨ ਕੇਂਦਰ ਮੁਤਾਬਕ, ਆਉਣ ਵਾਲੇ 72 ਘੰਟਿਆਂ ਵਿੱਚ ਚੰਗੀ ਧੁੱਪ ਖਿੜੇਗੀ ਅਤੇ ਮੌਸਮ ਸਾਫ਼ ਰਹੇਗਾ। ਇਸ ਕਾਰਨ ਰਾਜ ਦੇ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਏਗਾ। ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਔਸਤ ਵੱਧਤਮ ਤਾਪਮਾਨ 0.1 ਡਿਗਰੀ ਵੱਧ ਗਿਆ ਹੈ। ਘੱਟੋ-ਘੱਟ ਤਾਪਮਾਨ ਫਰੀਦਕੋਟ ਵਿੱਚ 5 ਡਿਗਰੀ ਦਰਜ ਕੀਤਾ ਗਿਆ। ਵੱਧਤਮ ਤਾਪਮਾਨ ਵੀ ਫਰੀਦਕੋਟ ਵਿੱਚ ਦਰਜ ਕੀਤਾ ਗਿਆ, ਜੋ 29.6 ਡਿਗਰੀ ਸੀ।

ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ:

Continues below advertisement

ਸ਼ਹਿਰਾਂ ਦਾ ਤਾਪਮਾਨ (ਪਿਛਲੇ 24 ਘੰਟੇ)

ਅੰਮ੍ਰਿਤਸਰ: ਵੱਧ ਤੋਂ ਵੱਧ ਤਾਪਮਾਨ 25.3°C, ਘੱਟੋ-ਘੱਟ ਤੋਂ 9.2°C

ਲੁਧਿਆਣਾ: ਵੱਧ ਤੋਂ ਵੱਧ ਤਾਪਮਾਨ 25°C, ਘੱਟੋ-ਘੱਟ 8.8°C

ਪਟਿਆਲਾ: ਵੱਧ ਤੋਂ ਵੱਧ ਤਾਪਮਾਨ 27.2°C, ਘੱਟੋ-ਘੱਟ 9.4°C

ਪਠਾਨਕੋਟ: ਵੱਧ ਤੋਂ ਵੱਧ ਤਾਪਮਾਨ 25°C, ਘੱਟੋ-ਘੱਟ 9.6°C

ਫਰੀਦਕੋਟ: ਵੱਧ ਤੋਂ ਵੱਧ ਤਾਪਮਾਨ 29.6°C, ਘੱਟੋ-ਘੱਟ 5°C

ਬਠਿੰਡਾ: ਵੱਧ ਤੋਂ ਵੱਧ ਤਾਪਮਾਨ 27.2°C, ਘੱਟੋ-ਘੱਟ 6.6°C

ਐਸ.ਬੀ.ਐਸ ਨਗਰ: ਵੱਧ ਤੋਂ ਵੱਧ ਤਾਪਮਾਨ 26.2°C, ਘੱਟੋ-ਘੱਟ 9.1°C

ਘੱਟੋ-ਘੱਟ ਤਾਪਮਾਨ 5 ਤੋਂ 9 ਡਿਗਰੀ ਦਰਮਿਆਨ ਰਹਿਣ ਦੀ ਸੰਭਾਵਨਾ

ਪੰਜਾਬ ਵਿੱਚ ਅਗਲੇ 48 ਘੰਟਿਆਂ ਤੱਕ ਮੌਸਮ ਸੁੱਕਾ ਰਹੇਗਾ, ਪਰ ਧੁੰਦ ਪੈਣ ਦੀ ਸੰਭਾਵਨਾ ਬਣੀ ਰਹੇਗੀ। ਧੁੰਦ ਖਾਸ ਕਰਕੇ ਬਾਹਰੀ ਇਲਾਕਿਆਂ ਵਿੱਚ ਰਹਿ ਸਕਦੀ ਹੈ, ਜੋ ਸਰਦੀ ਦਾ ਇਸ਼ਾਰਾ ਹੈ। ਘੱਟੋ-ਘੱਟ ਤਾਪਮਾਨ ਲਗਭਗ 5 ਤੋਂ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਦਿਨ ਦੇ ਸਮੇਂ ਵੱਧਤਮ ਤਾਪਮਾਨ ਲਗਭਗ 22 ਤੋਂ 30 ਡਿਗਰੀ ਦਰਮਿਆਨ ਰਹੇਗਾ। ਹਵਾ ਦੀ ਗਤੀ ਹੌਲੀ ਰਹੇਗੀ, ਜਿਸ ਨਾਲ ਠੰਢ ਦੀ ਮਹਿਸੂਸਤਾ ਵੱਧ ਜਾਵੇਗੀ। ਕਿਸੇ ਤਰ੍ਹਾਂ ਦੀ ਵਰਖਾ ਦੀ ਸੰਭਾਵਨਾ ਨਹੀਂ ਹੈ, ਜਿਸ ਕਰਕੇ ਪੰਜਾਬ ਵਿੱਚ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ। ਜਿਸ ਕਰਕੇ ਸਵੇਰੇ-ਸ਼ਾਮ ਦੀ ਆਵਾਜਾਈ ਉੱਤੇ ਅਸਰ ਪਏਗਾ। ਧੁੰਦ ਪੈਣ ਕਰਕੇ ਸੜਕ ਹਾਦਸੇ ਵੱਧ ਜਾਂਦੇ ਹਨ। ਇਸ ਲਈ ਲੋਕ ਵਾਹਨ ਚਲਾਉਂਦੇ ਸਮੇਂ ਧਿਆਨ ਰੱਖਣ। 

ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਅਗਲੇ ਦਿਨਾਂ ਦਾ ਮੌਸਮ ਸਾਫ਼ ਰਹੇਗਾ। ਅੰਮ੍ਰਿਤਸਰ ਵਿੱਚ ਵੱਧਤਮ ਤਾਪਮਾਨ 25 ਡਿਗਰੀ ਸੀਲਸੀਅਸ ਅਤੇ ਘੱਟੋ-ਘੱਟ 9 ਡਿਗਰੀ ਸੀਲਸੀਅਸ ਰਹੇਗਾ, ਚੰਗੀ ਧੁੱਪ ਖਿੜੇਗੀ। ਜਲੰਧਰ ਵਿੱਚ ਵੱਧਤਮ 24 ਡਿਗਰੀ ਅਤੇ ਘੱਟੋ-ਘੱਟ 9 ਡਿਗਰੀ ਰਹੇਗਾ, ਮੌਸਮ ਸਾਫ਼ ਅਤੇ ਹਲਕੀ ਧੁੱਪ ਨਾਲ। ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਵਿੱਚ ਵੱਧਤਮ ਤਾਪਮਾਨ ਲਗਭਗ 26 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਤੋਂ 10 ਡਿਗਰੀ ਸੀਲਸੀਅਸ ਦੇ ਆਸ-ਪਾਸ ਰਹੇਗਾ, ਜਿੱਥੇ ਧੁੱਪ ਰਹੇਗੀ ਅਤੇ ਮੌਸਮ ਸਾਫ਼ ਰਹੇਗਾ।