Punjab School Timings: ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਕੱਲ੍ਹ ਭਾਵ ਕਿ 1 ਅਕਤੂਬਰ ਤੋਂ ਸਮਾਂ ਬਦਲ ਜਾਵੇਗਾ। ਸਕੂਲ ਸਵੇਰੇ 8:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 2:30 ਵਜੇ ਛੁੱਟੀ ਹੋਵੇਗੀ। ਪਹਿਲਾਂ, ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਦੇ ਸਨ।

Continues below advertisement

ਇਹ ਨਵੇਂ ਨਿਯਮ ਰਾਜ ਦੇ ਸਾਰੇ ਪ੍ਰਾਇਮਰੀ, ਸੈਕੰਡਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਤੇ ਲਾਗੂ ਹੋਣਗੇ। ਇਹ ਸਮਾਂ 31 ਅਕਤੂਬਰ, 2026 ਤੱਕ ਲਾਗੂ ਰਹੇਗਾ। ਰਾਜ ਵਿੱਚ 19,000 ਤੋਂ ਵੱਧ ਸਕੂਲ ਹਨ ਜਿੱਥੇ ਇਹ ਨਿਯਮ ਲਾਗੂ ਹੋਣਗੇ।

Continues below advertisement

ਸੈਸ਼ਨ 'ਚ ਤਿੰਨ ਵਾਰ ਬਦਲਦ ਸਕੂਲ ਦਾ ਸਮਾਂ

ਪੰਜਾਬ ਵਿੱਚ ਸਕੂਲਾਂ ਦਾ ਸਮਾਂ ਇੱਕ ਸੈਸ਼ਨ ਦੌਰਾਨ ਤਿੰਨ ਵਾਰ ਬਦਲਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ, ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ। 1 ਅਕਤੂਬਰ ਤੋਂ 31 ਅਕਤੂਬਰ ਤੱਕ, ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਹੋਵੇਗਾ।

1 ਨਵੰਬਰ ਤੋਂ 28 ਫਰਵਰੀ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਹੋਵੇਗਾ।