ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ, ਜਿਸਦਾ ਸਭ ਤੋਂ ਵੱਧ ਅਸਰ ਸਕੂਲੀ ਬੱਚਿਆਂ ‘ਤੇ ਪੈ ਰਿਹਾ ਹੈ। ਦਿੱਲੀ-ਐਨਸੀਆਰ, ਪੰਜਾਬ ਸਹਿਤ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਭਾਰੀ ਘਟਾਅ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੀਆਂ ਚੇਤਾਵਨੀਆਂ ਅਤੇ ਸ਼ੀਤ ਲਹਿਰ ਵਾਲੀ ਠੰਡ ਨੂੰ ਦੇਖਦਿਆਂ, ਗੌਤਮ ਬੁੱਧ ਨਗਰ (ਨੋਏਡਾ ਅਤੇ ਗਰੇਟਰ ਨੋਏਡਾ) ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਜ਼ਿਲ੍ਹਾਧਿਕਾਰੀ ਦੇ ਹੁਕਮ ਅਨੁਸਾਰ ਜ਼ਿਲ੍ਹੇ ਦੇ 8ਵੀਂ ਕਲਾਸ ਤੱਕ ਸਾਰੇ ਸਕੂਲ ਹੁਣ 15 ਜਨਵਰੀ 2026 ਤੱਕ ਬੰਦ ਰਹਿਣਗੇ। ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਮੁੜ ਤੋਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ।

Continues below advertisement

ਹੁਣ ਪੰਜਾਬ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਠੰਡ 'ਚ ਸਕੂਲ ਭੇਜਣ ਦੇ ਚਿੰਤਤ ਹਨ। ਪੰਜਾਬ ਦਾ ਤਾਪਮਾਨ ਵੀ ਇੱਕ ਡਿਗਰੀ ਸੈਲਸੀਅਸ ਨੂੰ ਛੂਹ ਚੁੱਕਿਆ ਹੈ। ਸੰਘਣੀ ਧੁੰਦ ਅਤੇ ਕੋਹਰੇ ਕਰਕੇ ਰੋਜ਼ਾਨਾ ਐਕਸੀਡੈਂਟ ਦੀਆਂ ਖਬਰ ਵੀ ਸਾਹਮਣੇ ਆ ਰਹੀਆਂ ਹਨ, ਇਸ ਤੋਂ ਇਲਾਵਾ ਠੰਡ ਲੱਗਣ ਦਾ ਅੱਡ ਡਰ ਬਣਿਆ ਰਹਿੰਦਾ ਹੈ। ਜਿਸ ਕਰਕੇ ਪਹਿਲਾਂ ਹੀ ਦੋ ਵਾਰ ਪਹਿਲਾਂ ਹੀ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾ ਚੁੱਕਿਆ ਹੈ। ਪਰ ਠੰਡ ਕਰਕੇ ਕੀ ਮੁੜ ਤੋਂ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ? 

ਆ ਸਕਦਾ ਕੋਈ ਵੱਡਾ ਫੈਸਲਾ

Continues below advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਸੂਬੇ ਭਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ। ਇਸ ਸਿਲਸਿਲੇ ਵਿੱਚ 13 ਜਨਵਰੀ ਨੂੰ ਵੀ ਸਕੂਲਾਂ ਵਿੱਚ ਛੁੱਟੀ ਰਹੇਗੀ। ਜਾਣਕਾਰੀ ਮੁਤਾਬਕ, ਇਸ ਸਮੇਂ ਸਕੂਲ 14 ਜਨਵਰੀ ਤੋਂ ਪਹਿਲਾਂ ਵਾਂਗ ਹੀ ਖੁੱਲਣ ਦੀ ਸੰਭਾਵਨਾ ਹੈ, ਪਰ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦਿਆਂ ਕਲਾਸ 8 ਤੱਕ ਦੇ ਵਿਦਿਆਰਥੀਆਂ ਦੀਆਂ ਛੁੱਟੀਆਂ ਹੋਰ ਵਧਾਈਆਂ ਜਾ ਸਕਦੀਆਂ ਹਨ। ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ, ਇਸ ਲਈ ਹਰੇਕ ਜ਼ਰੂਰੀ ਫੈਸਲਾ ਮੌਸਮ ਦੀ ਸਥਿਤੀ ਦੇ ਅਨੁਸਾਰ ਲਿਆ ਜਾਵੇਗਾ। ਇਸ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਘਰ ਵਿੱਚ ਰਹਿਣ ਅਤੇ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

 

ਅਧਿਕਾਰਿਕ ਬਿਆਨ 'ਤੇ ਹੀ ਭਰੋਸਾ ਕਰਨ

ਸੂਤਰਾਂ ਮੁਤਾਬਕ ਛੁੱਟੀਆਂ ਹੋਰ 2 ਤੋਂ 3 ਦਿਨ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਸੰਬੰਧ ਵਿੱਚ ਅਜੇ ਤੱਕ ਕੋਈ ਸਰਕਾਰੀ ਹੁਕਮ ਜਾਰੀ ਨਹੀਂ ਕੀਤਾ ਗਿਆ। ਸੂਬਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ ਅਧਿਕਾਰਿਕ ਨੋਟੀਫਿਕੇਸ਼ਨ ਤੇ ਹੀ ਵਿਸ਼ਵਾਸ਼ ਕਰਨ।। ਇਸ ਦੌਰਾਨ ਕਿਸੇ ਵੀ ਅਫਵਾਹ ਜਾਂ ਅਣਪੁਸ਼ਟੀ ਵਾਲੀ ਜਾਣਕਾਰੀ ’ਤੇ ਧਿਆਨ ਨਾ ਦੇਣ, ਕਿਉਂਕਿ ਛੁੱਟੀਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਸਿਰਫ਼ ਅਧਿਕਾਰਿਕ ਆਦੇਸ਼ ਦੇ ਜਾਰੀ ਹੋਣ ਤੋਂ ਬਾਅਦ ਹੀ ਲਾਗੂ ਹੋਣਗੇ। ਇਹ ਫੈਸਲਾ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਜਾ ਰਿਹਾ ਹੈ, ਖਾਸ ਕਰਕੇ ਕੜਾਕੇ ਦੀ ਠੰਡ ਦੇ ਚੱਲਦੇ।

 


Education Loan Information:

Calculate Education Loan EMI