ਮੁਹਾਲੀ: ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਹੋਰਾਂ ਦੇ ਨਾਲ-ਨਾਲ ਹੁਣ ਪੰਜਾਬ ਦੇ ਦੁਕਾਨਦਾਰ ਵੀ ਆ ਗਏ ਹਨ। ਪੰਜਾਬ ਦੇ ਮੁਹਾਲੀ 'ਚ ਕੁਝ ਦੁਕਾਨਦਾਰਾਂ ਨੇ ਨਵੇਂ ਤਰੀਕੇ ਨਾਲ ਅੰਨਦਾਤਾ ਨੂੰ ਸਮਰਥਨ ਦਿੱਤਾ ਹੈ। ਇਹ ਕਿਸਾਨ ਅੰਦੋਲਨ ਦੁਨੀਆਂ ਤੇ ਵੱਡੀ ਮਿਸਾਲ ਬਣ ਚੁੱਕਾ ਹੈ।
ਮੁਹਾਲੀ ਦੇ ਦੁਕਾਨਦਾਰਾਂ ਨੇ ਕਾਰੋਬਾਰ ਦੀ ਪ੍ਰਵਾਹ ਕੀਤੇ ਬਿਨਾਂ ਹੀ ਦੁਕਾਨਾਂ ਦੇ ਬਾਹਰ ਪੋਸਟਰ ਤੇ ਸਟਿੱਕਰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ 'ਚ ਸਾਫ ਸ਼ਬਦਾਂ 'ਚ ਲਿਖਿਆ ਹੈ ਕਿ ਅੰਧ ਭਗਤਾਂ ਨੇ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ। ਅਸੀਂ ਆਪਣੇ ਕਿਸਾਨਾਂ ਦਾ ਸਮਰਥਨ ਕਰਦੇ ਹਨ। ਇਹ ਪੋਸਟਰ ਇਕ ਦੁਕਾਨ ਜਾਂ ਪਿੰਡ 'ਚ ਨਹੀਂ, ਬਲਕਿ ਕਈ ਨਾਮੀ ਸਟੋਰਾਂ 'ਤੇ ਲੱਗੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਅੰਨਦਾਤਾ ਦੇ ਨਾਲ ਹਾਂ। ਭਾਵੇਂ ਇਸ ਲਈ ਸਾਨੂੰ ਨੁਕਸਾਨ ਹੀ ਕਿਉਂ ਨਾ ਚੁੱਕਣਾ ਪਵੇ।
ਮੋਹਾਲੀ ਪੰਜਾਬ ਦੇ ਸਭ ਤੋਂ ਅਹਿਮ ਸ਼ਹਿਰਾਂ 'ਚੋਂ ਇੱਕ ਹੈ ਤੇ ਇੱਥੋਂ 86 ਫੀਸਦ ਲੋਕ ਪੜ੍ਹੇ ਲਿਖੇ ਹਨ। ਇਨ੍ਹਾਂ 'ਚ ਜ਼ਿਆਦਾਤਰ ਲੋਕ ਨੌਕਰੀ ਪੇਸ਼ਾ ਹੈ ਕਰੀਬ ਹਰ ਘਰ ਤੋਂ ਇੱਕ ਵਿਅਕਤੀ ਵਿਦੇਸ਼ 'ਚ ਸੈਟਲ ਹੈ। ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਹੀ ਅੱਜ ਅਸੀਂ ਕਿਤੇ ਵੀ ਪਹੁੰਚ ਜਾਣ ਪਰ ਸਾਡੇ ਅੰਦਰ ਵੀ ਇੱਕ ਕਿਸਾਨ ਜਿੰਦਾ ਹੈ। ਏਨਾ ਹੀ ਨਹੀਂ, ਕੁਝ ਸਮਾਂ ਪਹਿਲਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਪ੍ਰੋਗਰਾਮ ਕੀਤਾ ਗਿਆ ਸੀ ਤਾਂ ਕਿਸਾਨ ਯੂਨੀਅਨ ਦੇ ਸੱਦੇ 'ਤੇ ਮੁਹਾਲੀ ਦੇ ਦੁਕਾਨਦਾਰਾਂ ਨੇ ਬਕਾਇਦਾ ਐਲਈਡੀ ਮਾਰਕੀਟ 'ਚ ਲਾਈ ਸੀ। ਇਸ 'ਚ ਜਦੋਂ ਪ੍ਰਧਾਨ ਮੰਤਰੀ 'ਮਨ ਕੀ ਬਾਤ' ਕਰ ਰਹੇ ਸਨ, ਤਾਂ ਲੋਕ ਥਾਲੀਆਂ ਵਜਾ ਕੇ ਇਸ ਦਾ ਵਿਰੋਧ ਕਰ ਰਹੇ ਸਨ।
ਕਿਸਾਨਾਂ ਦੀ ਮਦਦ ਲਈ ਖੋਲ੍ਹੇ ਸਹਿਯੋਗ ਦਾਨ ਕੇਂਦਰ
ਸ਼ਹਿਰ ਦੇ ਜੋ ਲੋਕ ਕਿਸਾਨਾਂ ਦੇ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਨਹੀਂ ਜਾ ਸਕਦੇ। ਉਨ੍ਹਾਂ ਦੀ ਮਦਦ ਲਈ ਹੁਣ ਬਜ਼ਾਰਾਂ 'ਚ ਖਾਸ ਸਹਿਯੋਗ ਦਾਨ ਕੇਂਦਰ ਬਣਾਏ ਗਏ ਹਨ। ਇੱਥੇ ਕਿਸਾਨ ਯੂਨੀਅਨ ਨਾਲ ਜੁੜੇ ਲੋਕ ਤੇ ਸਮਾਜਸੇਵੀ ਲੋਕ ਬੈਠ ਰਹੇ ਹਨ। ਇਨ੍ਹਾਂ ਦੇ ਮਾਧਿਅਮ ਤੋਂ ਲੋਕਾਂ ਨੂੰ ਨਵੇਂ ਖੇਤੀ ਦੇ ਤਿੰਨਾਂ ਕਾਨੂੰਨਾਂ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਜੇਕਰ ਕੋਈ ਵਿਅਕਤੀ ਅੰਨਦਾਤਾ ਦੀ ਸਹਾਇਤਾ ਕਰਨਾ ਚਾਹੁੰਦਾ ਹੈ ਤਾਂ ਉੱਥੇ ਜਾ ਕੇ ਸਹਿਯੋਗ ਦੇ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੁਣ ਪੰਜਾਬ 'ਚ ਅੰਧ-ਭਗਤਾਂ ਦੀ ਵੀ ਸ਼ਾਮਤ, ਕਿਸਾਨ ਅੰਦੋਲਨ ਦੇ ਹੱਕ 'ਚ ਦੁਕਾਨਦਾਰਾਂ ਦਾ ਐਕਸ਼ਨ
Ramandeep Kaur
Updated at:
10 Jan 2021 10:34 AM (IST)
ਮੁਹਾਲੀ ਦੇ ਦੁਕਾਨਦਾਰਾਂ ਨੇ ਕਾਰੋਬਾਰ ਦੀ ਪ੍ਰਵਾਹ ਕੀਤੇ ਬਿਨਾਂ ਹੀ ਦੁਕਾਨਾਂ ਦੇ ਬਾਹਰ ਪੋਸਟਰ ਤੇ ਸਟਿੱਕਰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ 'ਚ ਸਾਫ ਸ਼ਬਦਾਂ 'ਚ ਲਿਖਿਆ ਹੈ ਕਿ ਅੰਧ ਭਗਤਾਂ ਨੇ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -