ਚੰਡੀਗੜ੍ਹ: ਪੰਜਾਬ 'ਚ ਹੋਏ ਤਾਜ਼ਾ ਜ਼ਹਿਰੀ ਸ਼ਰਾਬ ਮਾਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਦੇ ਨਿਰਮਾਤਾਵਾਂ ਅਤੇ ਟਰਾਂਸਪੋਰਟਰਾਂ ਵਿਚਾਲੇ ਗੱਠਜੋੜ ਨੂੰ ਤੋੜ ਲਈ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਕੈਪਟਨ ਨੇ ਐਥਨੋਲ, ਸਪੀਰਿਟ ਅਤੇ ਹੋਰ ਪ੍ਰੋਡਕਟ ਜੋ ਨਕਲੀ ਸ਼ਰਾਬ ਬਣਾਉਣ 'ਚ ਇਸਮਾਤ ਹੁੰਦੇ ਹਨ ਦੀ ਨਾਜਾਇਜ਼ ਵਰਤੋਂ ਰੋਕਣ ਲਈ ਇਸ ਨੂੰ GPS ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਹੈ।


ਇਹ ਵੀ ਪੜ੍ਹੋ: First Day Flop Show:ਕੈਪਟਨ ਸਰਕਾਰ ਦਾ ਨਾਇਟ ਕਰਫਿਊ ਹੋਇਆ ਫੇਲ, ਵੇਖੋ ਤਸਵੀਰਾਂ

ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਵਲੋਂ ਬੁੱਧਵਾਰ ਨੂੰ ਜਾਰੀ ਨਿਰਦੇਸ਼ਾਂ ਅਨੁਸਾਰ 5 ਸਤੰਬਰ ਤੋਂ ਕਿਸੇ ਵੀ ਵਾਹਨ ਨੂੰ ਬਿਨਾਂ ਸੀਲ ਅਤੇ ਜੀਪੀਐਸ ਦੇ ਅਜਿਹੇ ਉਤਪਾਦਾਂ ਨੂੰ ਲਿਜਾਣ ਦੀ ਆਗਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ: UGC Final Year Exam SC Hearing: Final Year Exam 'ਤੇ SC 'ਚ ਸੁਣਵਾਈ, ਜਾਣੋ ਕੀ ਹੋਏਗਾ ਵਿਦਿਆਰਥੀਆਂ ਦਾ ਭਵਿੱਖ

ਨਿਰਦੇਸ਼ਾਂ ਅਨੁਸਾਰ ਵਾਹਨ ਦੇ ਜੀਪੀਐਸ ਕੋਆਰਡੀਨੇਟਸ ਨੂੰ ਇਕਾਈ ਵਲੋਂ ਖੇਪ ਦੀ ਡਿਲਵਰੀ ਤੋਂ 15 ਦਿਨਾਂ ਤੱਕ ਡਾਟਾ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੋਏਗੀ। ਟੈਂਕਰ ਜਾਂ ਕੰਟੇਨਰਾਂ ਦੀ ਸੀਲ ਬੰਦੀ ਡਿਸਟੀਲਰੀ ਵਲੋਂ ਕੀਤੀ ਜਾਵੇਗੀ ਵਾਹਨ ਨੂੰ ਡਿਲਵਰੀ ਲਈ ਭੇਜਣ ਤੋਂ ਪਹਿਲਾਂ।ਕਿਸੇ ਵੀ ਐਸੇ ਵਾਹਨ ਨੂੰ ਡਿਲਵਰੀ ਲਈ ਜਾਂਦੇ ਵਕਤ ਪੰਜਾਬ ਅੰਦਰ ਰੁੱਕਣ ਦੀ ਇਜਾਜ਼ਤ ਨਹੀਂ ਹੋਏਗੀ ਸਿਵਾਏ ਜ਼ਰੂਰੀ ਬ੍ਰੇਕਡਾਊਨ ਤੇ ਜੋ ਸਿਰਫ 15 ਮਿੰਟ ਲਈ ਹੋ ਸਕਦਾ ਹੈ।

 

ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਖਰੀਦ ਮੁਲ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ