ਚੰਡੀਗੜ੍ਹ: ਪੰਜਾਬ ਲਾਟਰੀ ਵਿਭਾਗ ਨੇ ‘ਪੰਜਾਬ ਸਟੇਟ ਰੱਖੜੀ ਬੰਪਰ-2018’ ਦੇ ਨਤੀਜੇ ਐਲਾਨ ਦਿੱਤੇ ਹਨ। ਦੋ ਜਣਿਆਂ ਨੇ 1.50-1.50 ਕਰੋੜ ਰੁਪਏ ਦਾ ਇਨਾਮ ਹਾਸਲ ਕੀਤਾ ਹੈ। 29 ਅਗਸਤ ਨੂੰ ਲੁਧਿਆਣਾ ਦੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਰੱਖੜੀ ਬੰਪਰ ਦਾ ਡਰਾਅ ਕੱਢਿਆ ਗਿਆ ਜਿਸ ਮੁਤਾਬਕ ਟਿਕਟ ਨੰਬਰ A-207485 ਤੇ B- 660446 ਧਾਰਕ ਡੇਢ-ਡੇਢ ਕਰੋੜ ਰੁਪਏ ਦੀ ਇਨਾਮੀ ਰਕਮ ਦੇ ਹੱਕਦਾਰ ਹਨ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਲਾਟਰੀ ਦਾ ਡਰਾਅ ਆਮ ਲੋਕਾਂ ਤੇ ਸਰਕਾਰੀ ਅਧਿਕਾਰੀਆਂ ਦੇ ਹਾਜ਼ਰੀ ਵਿੱਚ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਲਾਟਰੀ ਸਕੀਮ ਨੂੰ ਹੋਰ ਪਾਰਦਰਸ਼ੀ ਕਰਨ ਲਈ ਵਿਭਾਗ ਹਮੇਸ਼ਾ ਯਕੀਨੀ ਬਣਾਉਂਦਾ ਹੈ ਕਿ ਪਹਿਲੇ ਇਨਾਮ ਆਮ ਲੋਕਾਂ ਨੂੰ ਵੇਚੀਆਂ ਟਿਕਟਾਂ ਦੇ ਨੰਬਰਾਂ ਵਿੱਚੋਂ ਹੀ ਨਿਕਲਣਗੇ।

ਉਨ੍ਹਾਂ ਦੱਸਿਆ ਕਿ ਰੱਖੜੀ ਬੰਪਰ 2018 ਦੀ ਟਿਕਟ A-207485 ਨੂੰ ਅੰਸ਼ੂ ਰਾਹੀਂ ਜ਼ੀਰਕਪੁਰ ਦੀ ਲਾਟਰੀ ਏਜੰਸੀ ਤੋਂ ਵੇਚਿਆ ਗਿਆ ਤੇ ਟਿਕਟ ਨੰਬਰ B-660446 ਨੂੰ ਸੰਗਰੂਰ ਦੇ ਇੱਕ ਪੋਸਟ ਆਫਿਸ ਰਾਹੀਂ ਵੇਚਿਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਧ ਟਿਕਟਾਂ ਵਿਕੀਆਂ ਜਿਸ ਤੋਂ ਸਿੱਧ ਹੁੰਦਾ ਹੈ ਕਿ ਲੋਕ ਪੰਜਾਬ ਲਾਟਰੀ ਸਕੀਮ ਵਿੱਚ ਵਿਸ਼ਵਾਸ ਕਰਦੇ ਹਨ।