ਚੰਡੀਗੜ੍ਹ: ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਕਿਸ ਤਰ੍ਹਾਂ ਨੱਥ ਪਾਉਣ ਤੇ ਉਨ੍ਹਾਂ 'ਤੇ ਕਿਹੜੀ ਕਾਰਵਾਈ ਕਰਨ ਦਾ ਫੈਸਲਾ ਕਰਨ ਸਬੰਧੀ ਅੱਜ ਅੰਮ੍ਰਿਤਸਰ ਵਿੱਚ ਬੈਠਕ ਕੀਤੀ ਗਈ। ਇਸ ਵਿੱਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ, ਏਡੀਜੀਪੀ ਈਸ਼ਵਰ ਸਿੰਘ ਦੇ ਇਲਾਵਾ ਐਸਟੀਐਫ ਚੀਫ ਗੁਰਪ੍ਰੀਤ ਕੌਰ ਦਿਓ ਨੇ ਬਾਰਡਰ ਰੇਂਜ ਦੇ ਆਈਜੀ ਤੇ ਐਸਐਸਪੀ ਨਾਲ ਗੱਲਬਾਤ ਕੀਤੀ।
ਬੈਠਕ ਪਿੱਛੋਂ ਐਸਟੀਐਫ ਚੀਫ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬਾਰਡਰ ਜ਼ੋਨ ਦੇ ਨਸ਼ਾ ਤਸਕਰਾਂ 'ਤੇ ਲਗਾਮ ਕੱਸਣ ਲਈ ਸਖ਼ਤ ਰਣਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਬਾਰਡਰ ਦੇ ਕਈ ਤਸਕਰ ਫਿਰ ਤੋਂ ਸਰਗਰਮ ਹੋ ਗਏ ਹਨ ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।
ਐਸਟੀਐਫ ਚੀਫ਼ ਨੇ ਦੱਸਿਆ ਕਿ 532 ਕਿੱਲੋ ਹੈਰੋਇਨ ਮਾਮਲੇ ਵਿੱਚ ਸਰਹੱਦੀ ਪਿੰਡਾਂ, ਹਵੇਲੀਆਂ, ਸਰਾਏ ਅਮਾਨਤ ਖਾਂ ਦੇ ਇਲਾਵਾ ਜੰਮੂ ਕਸ਼ਮੀਰ ਦੇ ਤਸਕਰਾਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ ਤਸਕਰਾਂ, ਪੁਰਾਣੇ ਤਸਕਰਾਂ ਦੇ ਇਲਾਵਾ ਗਲੀ ਮੁਹੱਲਿਆਂ ਦੇ ਤਸਕਰਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।
ਐਸਟੀਐਫ ਚੀਫ ਮੁਤਾਬਕ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮ ਦੇ ਨਤੀਜੇ ਇੰਨੀ ਛੇਤੀ ਤਾਂ ਨਹੀਂ, ਪਰ ਹੌਲੀ-ਹੌਲ਼ੀ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਐਸਟੀਐਫ ਤੇ ਸਰਕਾਰ ਹੁਣ ਆਮ ਲੋਕਾਂ ਨੂੰ ਵੀ ਨਸ਼ੇ ਖ਼ਿਲਾਫ਼ ਜਾਗਰੂਕ ਕਰ ਰਹੀ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਲੋਕ ਫੋਨ ਕਰਕੇ ਐਸਟੀਐਫ ਨੂੰ ਤਸਕਰੀ ਬਾਰੇ ਜਾਣਕਾਰੀ ਦੇ ਰਹੇ ਹਨ।
ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਦੀ ਨਵੀਂ ਰਣਨੀਤੀ, ਮਗਰਮੱਛਾਂ ਤੋਂ ਪਹਿਲਾਂ ਫੜੀਆਂ ਜਾਣਗੀਆਂ ਛੋਟੀਆਂ ਮੱਛੀਆਂ
ਏਬੀਪੀ ਸਾਂਝਾ
Updated at:
09 Jul 2019 03:35 PM (IST)
ਐਸਟੀਐਫ ਚੀਫ਼ ਨੇ ਦੱਸਿਆ ਕਿ 532 ਕਿੱਲੋ ਹੈਰੋਇਨ ਮਾਮਲੇ ਵਿੱਚ ਸਰਹੱਦੀ ਪਿੰਡਾਂ, ਹਵੇਲੀਆਂ, ਸਰਾਏ ਅਮਾਨਤ ਖਾਂ ਦੇ ਇਲਾਵਾ ਜੰਮੂ ਕਸ਼ਮੀਰ ਦੇ ਤਸਕਰਾਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ ਤਸਕਰਾਂ, ਪੁਰਾਣੇ ਤਸਕਰਾਂ ਦੇ ਇਲਾਵਾ ਗਲੀ ਮੁਹੱਲਿਆਂ ਦੇ ਤਸਕਰਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।
- - - - - - - - - Advertisement - - - - - - - - -