Train Accident in Punjab: ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਅੱਜ ਤੜਕੇ 4 ਵਜੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਨ੍ਹਾਂ ਵਿੱਚੋਂ ਇੱਕ ਦਾ ਇੰਜਣ ਪਲਟ ਗਿਆ ਤੇ ਸਾਈਡ ਟਰੈਕ ਤੋਂ ਲੰਘ ਰਹੀ ਇੱਕ ਯਾਤਰੀ ਰੇਲ ਗੱਡੀ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਮਾਲ ਗੱਡੀ ਦੇ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।



ਇਹ ਹਾਦਸਾ ਓਡੀਸ਼ਾ ਦੇ ਬਾਲਾਸੋਰ ਵਿੱਚ ਪਿਛਲੇ ਸਾਲ ਵਾਪਰੇ ਹਾਦਸੇ ਵਰਗਾ ਹੀ ਸੀ। ਉਸ ਹਾਦਸੇ 'ਚ ਇੱਕ ਹੋਰ ਰੇਲ ਗੱਡੀ ਆਈ ਤੇ ਰੇਲਵੇ ਟਰੈਕ 'ਤੇ ਪਹਿਲਾਂ ਤੋਂ ਖੜ੍ਹੀ ਟ੍ਰੇਨ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਇੱਕ ਤੀਜੀ ਰੇਲ ਗੱਡੀ ਉਥੋਂ ਲੰਘ ਰਹੀ ਸੀ, ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਰੇਲ ਹਾਦਸੇ ਵਿੱਚ 293 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤੇ 1000 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।


ਹਾਸਲ ਜਾਣਕਾਰੀ ਅਨੁਸਾਰ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਨਿਊ ਸਰਹਿੰਦ ਸਟੇਸ਼ਨ 'ਤੇ ਕੋਲੇ ਨਾਲ ਲੱਦੀ ਰੇਲ ਗੱਡੀ ਖੜ੍ਹੀ ਸੀ, ਜਿਸ ਨੂੰ ਰੋਪੜ ਭੇਜਿਆ ਜਾਣਾ ਸੀ। ਇਸੇ ਟ੍ਰੈਕ 'ਤੇ ਪਿੱਛੇ ਤੋਂ ਕੋਲੇ ਨਾਲ ਭਰੀ ਇਕ ਹੋਰ ਰੇਲ ਗੱਡੀ ਆਈ, ਜੋ ਪਹਿਲਾਂ ਤੋਂ ਖੜ੍ਹੀ ਕੋਲੇ ਦੀ ਮਾਲ ਗੱਡੀ ਨਾਲ ਟਕਰਾ ਗਈ। ਇਸ ਕਾਰਨ ਮਾਲ ਗੱਡੀ ਦਾ ਇੰਜਣ ਪਲਟ ਗਿਆ।


ਇਸ ਦੌਰਾਨ ਕੋਲਕਾਤਾ ਤੋਂ ਜੰਮੂ ਤਵੀ ਜਾ ਰਹੀ ਸਪੈਸ਼ਲ ਸਮਰ ਟਰੇਨ (04681) ਅੰਬਾਲਾ ਤੋਂ ਲੁਧਿਆਣਾ ਵੱਲ ਜਾਣ ਲਈ ਨਿਕਲੀ। ਜਦੋਂ ਇਹ ਟਰੇਨ ਨਿਊ ਸਰਹਿੰਦ ਸਟੇਸ਼ਨ ਨੇੜੇ ਪਹੁੰਚੀ ਤਾਂ ਇਸ ਦੀ ਰਫ਼ਤਾਰ ਮੱਠੀ ਸੀ। ਇਸ ਦੌਰਾਨ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਦੋਂ ਇੰਜਣ ਪਲਟ ਗਿਆ ਤਾਂ ਇਹ ਯਾਤਰੀ ਟਰੇਨ ਨਾਲ ਟਕਰਾ ਗਿਆ।

Read More: Lok Sabha Elections: ਜਲੰਧਰ ਚੋਣਾਂ ਤੋਂ ਬਾਅਦ ਵੱਡਾ ਉਲਟਫੇਰ, ਜਾਣੋ 'ਆਪ' ਵਿਧਾਇਕ ਨੇ ਵਾਪਸ ਕਿਉਂ ਲਿਆ ਅਸਤੀਫਾ ?