ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਰਾਜਪਾਲ ਵੀਪੀ ਬਦਨੌਰ ਦੇ ਭਾਸ਼ਨ ਨਾਲ ਆਰੰਭ ਹੋ ਗਿਆ। ਉਨ੍ਹਾਂ ਨੇ ਆਪਣੇ ਭਾਸ਼ਨ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ਼ ਕੀਤਾ। ਅੱਜ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ।

ਵਿਧਾਨ ਸਭਾ ਦੇ ਬਜਟ ਇਜਲਾਸ ਦੀਆਂ ਕੁੱਲ 9 ਬੈਠਕਾਂ ਹੋਣਗੀਆਂ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 18 ਫਰਵਰੀ ਨੂੰ ਕੈਪਟਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨਗੇ। ਵਿਧਾਨ ਸਭਾ ’ਚ 13 ਫਰਵਰੀ ਨੂੰ ਰਾਜਪਾਲ ਦੇ ਭਾਸ਼ਨ ’ਤੇ ਬਹਿਸ ਸ਼ੁਰੂ ਹੋਵੇਗੀ ਤੇ 14 ਫਰਵਰੀ ਨੂੰ ਗੈਰਸਰਕਾਰੀ ਕੰਮਕਾਜ, 15 ਫਰਵਰੀ ਨੂੰ ਰਾਜਪਾਲ ਦੇ ਭਾਸ਼ਨ ’ਤੇ ਬਹਿਸ ਸਮਾਪਤ ਹੋਵੇਗੀ।

ਇਸੇ ਤਰ੍ਹਾਂ 18 ਫਰਵਰੀ ਨੂੰ ਬਜਟ ਪੇਸ਼ ਹੋਵੇਗਾ। 16 ਤੇ 17 ਫਰਵਰੀ ਨੂੰ ਛੁੱਟੀਆਂ ਹੋਣ ਕਾਰਨ ਕੋਈ ਕੰਮਕਾਜ ਨਹੀਂ ਹੋਵੇਗਾ। ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਦੋ ਬੈਠਕਾਂ ਹੋਣਗੀਆਂ। ਸਵੇਰ ਦੀ ਬੈਠਕ ਵਿੱਚ ਬਜਟ ’ਤੇ ਬਹਿਸ ਸ਼ੁਰੂ ਕਰਕੇ ਖਤਮ ਕੀਤੀ ਜਾਵੇਗੀ। ਬਾਅਦ ਦੁਪਹਿਰ ਦੀ ਬੈਠਕ ਵਿੱਚ ਬਜਟ ਪਾਸ ਕੀਤਾ ਜਾਵੇਗਾ। ਬਜਟ ਸੈਸ਼ਨ ਦੇ ਅੰਤਿਮ ਦਿਨ ਗ਼ੈਰਸਰਕਾਰੀ ਕੰਮਕਾਜ ਹੋਵੇਗਾ।