ਲੁਧਿਆਣਾ: ਸੂਬੇ ‘ਚ ਸ਼ਨੀਵਾਰ ਦੀ ਰਾਤ ਲੁਧਿਆਣਾ, ਮੁੱਲਾਂਪੁਰ ਰੋਡ ਨੇੜੇ ਇੱਕ ਮਹਿਲਾ ਨਾਲ 12 ਲੋਕਾਂ ਨੇ 4 ਘੰਟੇ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਮਾਮਲੇ ‘ਚ ਕਾਰਵਾਈ ਨੂੰ ਲੈ ਕੇ ਪੁਲਿਸ ਦੀ ਵੱਡੀ ਕੋਤਾਹੀ ਸਾਹਮਣੇ ਆਈ ਹੈ। ਜਿਸ ‘ਤੇ ਹੁਣ ਸਮੇਂ ‘ਤੇ ਕਾਰਵਾਈ ਨਾ ਕਰਨ ਵਾਲੇ ਏਐਸਆਈ ਵਿਦੀਆ ਰਾਤਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਘਟਨਾ ਤੋਂ 27 ਘੰਟੇ ਬਾਅਦ ਕੇਸ ਦਰਜ ਕੀਤਾ ਗਿਆ ਸੀ।
https://abpsanjha.abplive.in/punjab/12-people-rape-a-woman-in-ludhiana-punjab-448765
ਸੋਮਵਾਰ ਨੂੰ ਡੀਆਈਜੀ ਰਣਬੀਰ ਖੱਟਡਾ, ਐਸਐਸਪੀ ਵਰਿੰਦਰ ਸਿੰਘ ਬਰਾੜ, ਫਾਰੇਂਸਿਕ ਟੀਮਾਂ ਸਮੇਤ ਹੋਰ ਅਧਿਕਾਰੀ ਜਾਂਚ ਲਰਨ ਪਹੁੰਚੇ। ਇਸ ਮਾਮਲੇ ‘ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹਿ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੁਲਿਸ ਬਾਕੀ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।