Punjab vs Himachal: ਝੰਡੇ ਉਤਾਰਨ ਵਾਲੇ ਵਿਵਾਦ 'ਤੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਹਿਮਾਚਲ ਦੇ ਅਮਨ ਸੂਦ ਨਾਲ ਮੁਲਾਕਾਤ ਕੀਤੀ ਹੈ। ਅਮਨ ਸੂਦ ਨੇ ਸਿੱਖ ਕੌਮ ਤੋਂ ਮੰਗੀ ਮਾਫੀ, ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਤੋਂ ਇਨਕਾਰ ਕੀਤੀ ਅਤੇ ਕਿਹਾ ਸਾਡਾ ਸਿੱਖ ਝੰਡਿਆਂ ਨਾਲ ਕੋਈ ਵਿਰੋਧ ਨਹੀਂ, ਪਰ ਭਿੰਡਰਾਂਵਾਲੇ ਦੇ ਝੰਡਿਆਂ-ਪੋਸਟਰਾਂ ਨੂੰ ਨਹੀਂ ਸਹਿਣ ਨਹੀਂ ਕੀਤਾ ਜਾ ਸਕਦਾ।



ਵੀਡੀਓ ਦੇ ਵਿੱਚ ਸੂਦ ਨੇ ਕਿਹਾ ਕਿ 'ਨਿਸ਼ਾਨ ਸਾਹਿਬ ਸਾਡੇ ਸਤਿਕਾਰਯੋਗ ਅਤੇ ਆਦਰਯੋਗ ਹਨ। ਜੇਕਰ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ'। 


 






 


ਦੱਸ ਦਈਏ ਕੁੱਝ ਦਿਨ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਸੈਂਕੜੇ ਨੌਜਵਾਨਾਂ ਖਿਲਾਫ ਸਖਤ ਐਕਸ਼ਨ ਲਿਆ ਹੈ। ਇਨ੍ਹਾਂ ਨੌਜਵਾਨਾਂ ਨੇ ਆਪਣੇ ਮੋਟਰ ਸਾਈਕਲਾਂ ਉਪਰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀਆਂ ਤਸਵੀਰਾਂ ਤੇ ਕੇਸਰੀ ਝੰਡੇ ਉਤਵਾਏ ਸਨ। ਇਸ ਤੋਂ ਇਲਾਵਾ ਪੁਲਿਸ ਨੇ 180 ਬਾਈਕ ਸਵਾਰਾਂ ਦੇ ਚਲਾਨ ਕੀਤੇ ਹਨ। ਜਿਸ ਤੋਂ ਬਾਅਦ ਇਹ ਮੁੱਦਾ ਭੱਖ ਗਿਆ ਅਤੇ ਇਸ ਦਾ ਸੇਕ ਪੰਜਾਬ ਤੱਕ ਦੇਖਣ ਨੂੰ ਮਿਲਿਆ। ਹਿਮਾਚਲ ਵਿੱਚ ਸਿੱਖ ਨੌਜਵਾਨਾਂ ਨਾਲ ਬਦਸਲੂਕੀ ਤੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਝੰਡੇ ਉਤਾਰਣ ਮਗਰੋਂ ਪੰਜਾਬ ਵਿੱਚ ਵੀ ਨੌਜਵਾਨ ਹਿੰਸਕ ਹੋ ਗਏ। ਮੰਗਲਵਾਰ ਨੂੰ ਕਈ ਥਾਵਾਂ ਉਪਰ ਹਿਮਚਾਲ ਦੀਆਂ ਬੱਸਾਂ ਰੋਕ-ਰੋਕ ਸੰਤ ਭਿੰਡਰਾਵਾਲਾ ਦੇ ਪੋਸਟਰ ਲਾਏ ਤੇ ਖਰੜ ਵਿੱਚ ਇੱਕ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਜਿਸ ਕਰਕੇ ਦੋਵਾਂ ਸੂਬਿਆਂ ਦੇ ਵਿੱਚ ਤਣਾਅ ਵੱਧ ਰਿਹਾ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।