Continues below advertisement

Punjab Weather Today:  ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਹਿਮਾਚਲ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਅਤੇ ਚੰਡੀਗੜ੍ਹ ਦਾ ਮੌਸਮ ਬਦਲ ਗਿਆ ਹੈ। ਲਗਾਤਾਰ ਮੀਂਹ ਤੇ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਚਾੜ੍ਹ ਦਿੱਤੀ ਅਤੇ ਠੰਡ ਦਾ ਅਹਿਸਾਸ ਹੋਣ ਲੱਗਾ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਆਈ ਹੈ, ਜੋ ਕਿ ਸਧਾਰਣ ਤਾਪਮਾਨ ਨਾਲੋਂ 9.6 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ 30.5 ਡਿਗਰੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ।

ਮੌਸਮ ਸਾਫ ਰਹਿਣ ਦੀ ਉਮੀਦ

Continues below advertisement

ਅੱਜ ਤੋਂ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। 13 ਅਕਤੂਬਰ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਮੌਸਮ ਪੂਰੀ ਤਰ੍ਹਾਂ ਸੁੱਕਾ ਰਹੇਗਾ। ਕਿਸੇ ਕਿਸਮ ਦੀ ਕੋਈ ਚੇਤਾਵਨੀ ਵਿਭਾਗ ਵੱਲੋਂ ਜਾਰੀ ਨਹੀਂ ਕੀਤੀ ਗਈ।

 

ਹੁਣ ਦਿਨ ਅਤੇ ਰਾਤ ਦਾ ਤਾਪਮਾਨ ਘਟੇਗਾ

ਮੌਸਮ ਵਿਭਾਗ, ਕੇਂਦਰ ਚੰਡੀਗੜ੍ਹ ਮੁਤਾਬਕ, ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ ਘਟਿਆ ਹੈ। ਸਾਰੇ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਕੱਲ੍ਹ ਦਾ ਦਿਨ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਮੁਤਾਬਕ, 8 ਅਕਤੂਬਰ ਤੋਂ ਉੱਤਰੀ-ਪੱਛਮੀ ਹਵਾ ਦੇ ਚਲਣ ਨਾਲ, ਤਾਪਮਾਨ, ਖਾਸ ਕਰਕੇ ਰਾਤ ਦੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਜਾਵੇਗੀ। ਹੁਣ ਸਵੇਰੇ ਅਤੇ ਸ਼ਾਮ ਦੇ ਸਮੇਂ ਹਲਕੀ ਠੰਡ ਮਹਿਸੂਸ ਹੋਵੇਗੀ। ਦਿਵਾਲੀ ਤੋਂ ਬਾਅਦ ਦਿਨ ਵਿੱਚ ਵੀ ਠੰਡ ਮਹਿਸੂਸ ਕੀਤੀ ਜਾਵੇਗੀ।

ਇਸ ਮਹੀਨੇ ਦੇ ਅੰਤ ਵਿੱਚ ਮੌਸਮ ਬਦਲੇਗਾ

ਮੌਸਮ ਵਿਭਾਗ, ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਸਮ ਵਿੱਚ ਸੁਧਾਰ ਸ਼ੁਰੂ ਹੋ ਜਾਵੇਗਾਤਾਪਮਾਨ ਵਿੱਚ ਗਿਰਾਵਟ ਆਉਣ ਲੱਗੇਗੀ। ਜ਼ਿਆਦਾ ਤੋਂ ਘੱਟ ਦੋਹਾਂ ਤਾਪਮਾਨਾਂ ਵਿੱਚ ਕਮੀ ਦਰਜ ਕੀਤੀ ਜਾਵੇਗੀ। ਪਹਾੜਾਂ 'ਤੇ ਵੀ ਪ੍ਰਭਾਵ ਵੇਖਣ ਨੂੰ ਮਿਲੇਗਾ ਕਿਉਂਕਿ ਉੱਥੇ ਬਰਫ਼ਬਾਰੀ ਹੋਈ ਹੈ। ਹਿਮਾਚਲ ਵਿੱਚ ਵੀ ਬਾਰਿਸ਼ ਘਟ ਜਾਵੇਗੀ।

ਇਸ ਤੋਂ ਬਾਅਦ 5 ਤੋਂ 7 ਦਿਨਾਂ ਲਈ ਮੌਸਮ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਮੌਸਮ ਸਧਾਰਣ ਰਹੇਗਾ। ਹਵਾਵਾਂ ਦੀ ਦਿਸ਼ਾ ਉੱਤਰੀ-ਪੱਛਮੀ ਹੋ ਜਾਵੇਗੀ, ਜਿਸ ਨਾਲ ਮੌਸਮ ਸੁੱਕਾ ਰਹੇਗਾ। ਇਸ ਤੋਂ ਬਾਅਦ ਦੋ ਵੈਸਟਨ ਡਿਸਟਰਬਨ ਆ ਸਕਦੇ ਹਨ, ਜਿਸ ਨਾਲ ਫਿਰ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ।