ਪੰਜਾਬ ਅਤੇ ਚੰਡੀਗੜ੍ਹ ਵਿੱਚ ਸਵੇਰੇ-ਸ਼ਾਮ ਠੰਢ ਵੱਧ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ ਇੰਨਾ ਘੱਟ ਰਿਹਾ ਹੈ ਕਿ ਇਹ ਸ਼ਿਮਲਾ ਦੇ ਤਾਪਮਾਨ ਤੋਂ ਵੀ ਘੱਟ ਹੈ। ਹੁਣ ਠੰਡ ਨੇ ਲੋਕਾਂ ਨੂੰ ਕਾਂਬਾ ਛੇੜਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਲਈ ਕੋਲਡ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਦੇ ਨਿਊਨਤਮ ਤਾਪਮਾਨ ਵਿੱਚ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਇਹ ਹੁਣ ਆਮ ਤਾਪਮਾਨ ਦੇ ਕਰੀਬ ਪਹੁੰਚ ਗਿਆ ਹੈ। ਰਾਜ ਵਿੱਚ ਸਭ ਤੋਂ ਘੱਟ ਤਾਪਮਾਨ 2.0°C ਫਰੀਦਕੋਟ ਵਿੱਚ ਦਰਜ ਕੀਤਾ ਗਿਆ, ਜਦਕਿ ਸਗੌਲ ਤਾਪਮਾਨ ਬਠਿੰਡਾ ਦਾ ਵੱਧ ਰਹਿਆ ਹੈ, ਇੱਥੇ 27.1°C ਦਰਜ ਹੋਇਆ।

Continues below advertisement


8 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ


ਮੌਸਮ ਵਿਭਾਗ ਦੇ ਮੁਤਾਬਕ, ਵੈਸਟਰਨ ਡਿਸਟਰਬੈਂਸ ਹਰਿਆਣਾ ਦੇ ਉਪਰ ਬਣਿਆ ਹੋਇਆ ਹੈ ਅਤੇ ਇਸਦਾ ਪ੍ਰਭਾਵ ਵੀ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ, ਗੁਆਂਢੀ ਰਾਜ ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਵੀ ਤਾਪਮਾਨ ਘਟਿਆ ਹੈ। ਅੱਜ ਹੁਸ਼ਿਆਰਪੁਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦੇ ਅਸਰ ਦਾ ਅੰਦਾਜ਼ਾ ਹੈ। ਇਸ ਦੌਰਾਨ ਮੌਸਮ ਸੁੱਕਾ ਰਹੇਗਾ।


ਪੰਜਾਬ ਅਤੇ ਚੰਡੀਗੜ੍ਹ ਦੀ ਹਵਾ ਪ੍ਰਦੂਸ਼ਿਤ


ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਵਾਤਾਵਰਨ ਦੀ ਗੁਣਵੱਤਾ ਖਰਾਬ ਹੈ। ਹਾਲਾਂਕਿ ਝੋਨੇ ਦਾ ਸੀਜ਼ਨ ਲਗਭਗ ਖਤਮ ਹੋ ਚੁੱਕਾ ਹੈ, ਪਰ ਏਕਿਊਆਈ (AQI) ਵਿੱਚ ਕੋਈ ਸੁਧਾਰ ਨਹੀਂ ਆ ਰਿਹਾ। ਅੰਮ੍ਰਿਤਸਰ ਦਾ AQI ਸਵੇਰੇ ਛੇ ਵਜੇ 94 ਦਰਜ ਕੀਤਾ ਗਿਆ, ਬਠਿੰਡਾ 76, ਜਲੰਧਰ 180, ਖੰਨਾ 115, ਲੁਧਿਆਣਾ 120, ਮੰਡੀ ਗੋਬਿੰਦਗੜ੍ਹ 239, ਪਟਿਆਲਾ 105, ਰੂਪਨਗਰ 63 ਦਰਜ ਹੋਇਆ। ਚੰਡੀਗੜ੍ਹ ਦੇ ਸੈਕਟਰ-22 ਦਾ AQI ਦਰਜ ਨਹੀਂ ਹੋਇਆ। ਇਸਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਅਤੇ ਨਿਊ ਚੰਡੀਗੜ੍ਹ ਨਾਲ ਜੁੜੇ ਸੈਕਟਰ-25 ਦਾ AQI 128 ਹੈ, ਜਦਕਿ ਮੋਹਾਲੀ ਨਾਲ ਲੱਗਦੇ ਸੈਕਟਰ-53 ਦਾ AQI ਵੀ ਦਰਜ ਨਹੀਂ ਹੋਇਆ।


ਆਉਣ ਵਾਲੇ ਹਫ਼ਤੇ ਦੇ ਮੌਸਮ ਬਾਰੇ ਤਿੰਨ ਮੁੱਖ ਗੱਲਾਂ:


ਅਗਲੇ 7 ਦਿਨਾਂ ਤੱਕ ਰਾਜ ਵਿੱਚ ਮੌਸਮ ਪੂਰੀ ਤਰ੍ਹਾਂ ਸੁੱਕਾ ਰਹਿਣ ਦੀ ਸੰਭਾਵਨਾ ਹੈ।


ਕੁਝ ਗਿਣੇ-ਚੁਣੇ ਇਲਾਕਿਆਂ ਵਿੱਚ ਹਲਕਾ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ।


ਅਗਲੇ ਦੋ ਦਿਨਾਂ ਤੱਕ ਨਿਊਨਤਮ ਤਾਪਮਾਨ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਹੋਵੇਗਾ, ਪਰ ਇਸ ਤੋਂ ਬਾਅਦ 3 ਦਿਨਾਂ ਵਿੱਚ 2–4°C ਤੱਕ ਘਟਾਅ ਦਰਜ ਹੋ ਸਕਦਾ ਹੈ। ਇਸਦੇ ਬਾਅਦ ਤਾਪਮਾਨ ਸਥਿਰ ਰਹਿਣ ਦੀ ਸੰਭਾਵਨਾ ਹੈ।