Punjab Weather Today: ਪੰਜਾਬ ਵਿੱਚ ਮਾਨਸੂਨ ਅਗਲੇ 3 ਦਿਨਾਂ ਵਿੱਚ ਦਸਤਕ ਦੇ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਮੱਧ ਰਾਜਸਥਾਨ ਤੱਕ ਪਹੁੰਚ ਚੁੱਕੀ ਹੈ ਅਤੇ ਹੁਣ ਤੇਜ਼ੀ ਨਾਲ ਹਿਮਾਚਲ ਪ੍ਰਦੇਸ਼ ਵੱਲ ਵਧ ਰਹੀ ਹੈ। ਅੱਜ ਵੀ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦੀ ਵਾਧੂ ਦਰਜ ਕੀਤੀ ਗਈ ਹੈ, ਹਾਲਾਂਕਿ ਤਾਪਮਾਨ ਹਾਲੇ ਵੀ ਆਮ ਪੱਧਰ ਦੇ ਨੇੜੇ ਹੀ ਹੈ।
ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 40°C ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਅਤੇ ਜਲੰਧਰ ਵਿੱਚ ਵੀ ਤਾਪਮਾਨ 36°C ਤੋਂ ਉੱਪਰ ਰਿਹਾ। ਅੱਜ ਵੀ ਤਾਪਮਾਨ ਵਿੱਚ ਹਲਕਾ ਵਾਧਾ ਹੋ ਸਕਦਾ ਹੈ, ਪਰ ਆਉਣ ਵਾਲੇ 24 ਘੰਟਿਆਂ ਬਾਅਦ ਤਾਪਮਾਨ ਵਿੱਚ ਦੁਬਾਰਾ 2 ਤੋਂ 3 ਡਿਗਰੀ ਤੱਕ ਦੀ ਕਮੀ ਆ ਸਕਦੀ ਹੈ।
ਜੂਨ ਵਿੱਚ 40 ਫੀਸਦੀ ਘੱਟ ਮੀਂਹ
ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ 19 ਜੂਨ 2025 ਤੱਕ ਪੰਜਾਬ ਵਿੱਚ ਔਸਤ 26.65 ਮਿ.ਮੀ. ਮੀਂਹ ਦਰਜ ਹੋਈ ਹੈ, ਜਦਕਿ ਇਸ ਸਮੇਂ ਦੌਰਾਨ ਆਮ ਤੌਰ 'ਤੇ 45 ਤੋਂ 50 ਮਿ.ਮੀ. ਮੀਂਹ ਹੋਣਾ ਚਾਹੀਦਾ ਸੀ। ਇਸਦਾ ਮਤਲਬ ਹੈ ਕਿ ਇਸ ਵਾਰੀ 40% ਤੋਂ ਵੱਧ ਮੀਂਹ ਦੀ ਕਮੀ ਦਰਜ ਕੀਤੀ ਗਈ ਹੈ।
ਅੰਮ੍ਰਿਤਸਰ ਵਿੱਚ ਸਿਰਫ਼ 0.4 ਮਿ.ਮੀ. (-96%)
ਤਰਨਤਾਰਨ ਵਿੱਚ ਕੇਵਲ 1 ਮਿ.ਮੀ. (-99%)
ਪਠਾਨਕੋਟ ਵਿੱਚ 9.5 ਮਿ.ਮੀ. (-21%) ਮੀਂਹ ਹੋਈ ਹੈ।
ਕਈ ਜ਼ਿਲ੍ਹਿਆਂ ਜਿਵੇਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਮੁਕਤਸਰ ਅਤੇ ਮਾਨਸਾ ਵਿੱਚ ਆਮ ਤੋਂ ਕਾਫੀ ਘੱਟ ਮੀਂਹ ਹੋਈ ਹੈ, ਜਿਸ ਕਾਰਨ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਅਗਲੇ 4 ਦਿਨਾਂ ਲਈ ਤੂਫਾਨ, ਬਿਜਲੀ ਅਤੇ ਭਾਰੀ ਮੀਂਹ ਦੀ ਚੇਤਾਵਨੀ
ਭਾਰਤੀ ਮੌਸਮ ਵਿਭਾਗ ਨੇ 23 ਜੂਨ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਲਈ ਮੌਸਮ ਚੇਤਾਵਨੀ ਜਾਰੀ ਕੀਤੀ ਹੈ:
20 ਜੂਨ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹਨ੍ਹੇਰੀ-ਤੂਫਾਨ ਅਤੇ ਬਿਜਲੀ ਚਮਕਣ ਦਾ ਯੈਲੋ ਅਲਰਟ।
21 ਤੋਂ 22 ਜੂਨ: ਲੁਧਿਆਣਾ, ਪਟਿਆਲਾ, ਜਲੰਧਰ, ਨਵਾਂਸ਼ਹਿਰ, ਅੰਮ੍ਰਿਤਸਰ, ਸੰਗਰੂਰ, ਰੂਪਨਗਰ, ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਬਿਜਲੀ ਚਮਕਣ ਅਤੇ ਭਾਰੀ ਮੀਂਹ ਦੀ ਸੰਭਾਵਨਾ।
23 ਜੂਨ: ਮਾਨਸੂਨ ਦੇ ਸਰਗਰਮ ਰਹਿਣ ਦੀ ਸੰਭਾਵਨਾ ਹੈ ਅਤੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ:
ਅੰਮ੍ਰਿਤਸਰ - ਹਲਕੇ ਬੱਦਲ ਛਾਏ ਰਹਿਣਗੇ, ਧੁੱਪ ਵੀ ਨਿਕਲੇਗੀ। ਤਾਪਮਾਨ 30 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਜਲੰਧਰ - ਹਲਕੇ ਬੱਦਲ ਛਾਏ ਰਹਿਣਗੇ, ਧੁੱਪ ਵੀ ਨਿਕਲੇਗੀ। ਤਾਪਮਾਨ 28 ਤੋਂ 32 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਲੁਧਿਆਣਾ - ਹਲਕੇ ਬੱਦਲ ਛਾਏ ਰਹਿਣਗੇ, ਧੁੱਪ ਵੀ ਨਿਕਲੇਗੀ। ਤਾਪਮਾਨ 28 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਪਟਿਆਲਾ - ਹਲਕੇ ਬੱਦਲ ਛਾਏ ਰਹਿਣਗੇ, ਧੁੱਪ ਵੀ ਨਿਕਲੇਗੀ। ਤਾਪਮਾਨ 27 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਮੋਹਾਲੀ - ਮੀਂਹ ਦੀ ਸੰਭਾਵਨਾ ਹੈ, ਬੱਦਲ ਛਾਏ ਰਹਿਣਗੇ। ਤਾਪਮਾਨ 27 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।