Punjab Weather Today: ਸ਼ਨੀਵਾਰ ਦੀ ਸ਼ਾਮ ਮੌਸਮ ਚ ਹਲਕਾ ਜਿਹਾ ਬਦਲਾਅ ਦੇਖਣ ਨੂੰ ਮਿਲਿਆ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸ਼ਾਮ ਸਮੇਂ ਠੰਡੀਆਂ ਹਵਾਵਾਂ ਚੱਲਣ ਕਰਕੇ ਲੋਕਾਂ ਨੂੰ ਠਾਰੀ ਵਾਲੀ ਠੰਡ ਦਾ ਅਹਿਸਾਸ ਹੋਇਆ। ਪਰ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹੇਗਾ। ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਜਾਂ ਧੁੰਦ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਦਿਨ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ। ਧੁੱਪ ਹੋਣ ਦੇ ਬਾਵਜੂਦ ਠੰਡੀ ਦਾ ਅਹਿਸਾਸ ਬਣਿਆ ਰਹੇਗਾ। ਪਿਛਲੇ 24 ਘੰਟਿਆਂ ਵਿੱਚ ਅਧਿਕਤਮ ਤਾਪਮਾਨ ਵਿੱਚ 0.3 ਡਿਗਰੀ ਵਾਧਾ ਹੋਇਆ ਹੈ। ਹੁਣ ਇਹ ਆਮ ਤਾਪਮਾਨ ਤੋਂ ਥੋੜ੍ਹਾ ਉੱਚਾ ਹੈ। ਸਭ ਤੋਂ ਵੱਧ ਤਾਪਮਾਨ 25.6 ਡਿਗਰੀ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਹੈ, ਜਦਕਿ ਨਿਊਨਤਮ ਤਾਪਮਾਨ 6.8 ਡਿਗਰੀ ਹੁਸ਼ਿਆਰਪੁਰ ਵਿੱਚ ਦਰਜ ਕੀਤਾ ਗਿਆ।

Continues below advertisement

ਅਗਲੇ ਦੋ ਦਿਨ ਹਵਾਵਾਂ ਚੱਲਦੀਆਂ ਰਹਿਣਗੀਆਂ

ਇਸ ਸਮੇਂ ਹਵਾਵਾਂ ਉੱਤਰ-ਪੱਛਮ ਦਿਸ਼ਾ ਵਿੱਚ ਵੱਗ ਰਹੀਆਂ ਹਨ, ਮਤਲਬ ਪਹਾੜਾਂ ਤੋਂ ਮੈਦਾਨਾਂ ਵੱਲ। ਇਹ ਹਵਾਵਾਂ ਪੂਰਬੀ ਪੰਜਾਬ ਦੇ 15 ਜ਼ਿਲ੍ਹਿਆਂ - ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਰੂਪਨਗਰ, ਮੋਹਾਲੀ ਅਤੇ ਪਟਿਆਲਾ ਵਿੱਚ ਵੱਗ ਰਹੀਆਂ ਹਨ। ਅਗਲੇ ਦੋ ਦਿਨ ਵੀ ਇਸ ਤਰ੍ਹਾਂ ਦੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ। ਇਸਦੇ ਨਾਲ, ਤਾਪਮਾਨ ਵੀ ਵੱਧ ਗਿਆ ਹੈ। ਸਾਰੇ ਜ਼ਿਲ੍ਹਿਆਂ ਦਾ ਅਧਿਕਤਮ ਤਾਪਮਾਨ 21.8 ਡਿਗਰੀ ਤੋਂ 25.6 ਡਿਗਰੀ ਤੱਕ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ, ਨਿਊਨਤਮ ਤਾਪਮਾਨ ਵੀ 6.8 ਡਿਗਰੀ ਤੋਂ 11.2 ਡਿਗਰੀ ਤੱਕ ਪਹੁੰਚ ਗਿਆ ਹੈ।

Continues below advertisement

ਇਸ ਤਰ੍ਹਾਂ ਦੀ ਮੌਸਮੀ ਸਥਿਤੀ:

ਉੱਤਰ ਅਫ਼ਗਾਨਿਸਤਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬਣਿਆ ਵੈਸਟਨ ਡਿਸਟਰਬਨ ਹੁਣ ਖਿਸਕ ਕੇ ਉੱਤਰ ਪਾਕਿਸਤਾਨ ਅਤੇ ਉਸਦੇ ਆਲੇ-ਦੁਆਲੇ ਪਹੁੰਚ ਗਿਆ ਹੈ। ਇਹ ਸਮੁੰਦਰ ਤਲ ਤੋਂ ਲਗਭਗ 3.1 ਕਿਲੋਮੀਟਰ ਉਚਾਈ ’ਤੇ ਚੱਕਰਵਾਤੀ ਹਵਾਵਾਂ ਦੇ ਰੂਪ ਵਿੱਚ ਸਰਗਰਮ ਹੈ।

ਇਸਦੇ ਨਾਲ-ਨਾਲ ਉੱਪਰੀ ਵਾਤਾਵਰਣ ਵਿੱਚ ਪੱਛਮੀ ਹਵਾਵਾਂ ਦੀ ਇੱਕ ਟਰਫ਼ ਵੀ ਬਣੀ ਹੋਈ ਹੈ। ਇਸਦੇ ਇਲਾਵਾ, 8 ਫਰਵਰੀ ਦੀ ਰਾਤ ਤੋਂ ਇੱਕ ਹੋਰ ਨਵਾਂ ਵੈਸਟਨ ਡਿਸਟਰਬਨ ਪੱਛਮੀ ਹਿਮਾਲਿਆਈ ਖੇਤਰ ਵਿੱਚ ਪਹੁੰਚਿਆ ਹੈ। ਇਸ ਨਾਲ ਪਹਾੜਾਂ ’ਤੇ ਮੌਸਮ ਵਿੱਚ ਕੁਝ ਸਰਗਰਮੀ ਹੋ ਸਕਦੀ ਹੈ। ਪਰ ਪੰਜਾਬ ’ਤੇ ਇਸਦਾ ਕੋਈ ਅਸਰ ਨਹੀਂ ਪਵੇਗਾ।

ਸੱਤ ਦਿਨ ਮੌਸਮ ਸੁੱਕਾ ਰਹੇਗਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਆਉਣ ਵਾਲੇ 7 ਦਿਨਾਂ ਤੱਕ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਅਗਲੇ 2 ਦਿਨਾਂ ਤੱਕ ਨਿਊਨਤਮ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ, ਇਸਦੇ ਬਾਅਦ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ। ਨਾਲ ਹੀ, ਅਗਲੇ 2 ਦਿਨਾਂ ਤੱਕ ਕੁਝ ਇਲਾਕਿਆਂ ਵਿੱਚ ਤੇਜ਼ ਸਤਹੀ ਹਵਾਵਾਂ ਵਗਣ ਦੀ ਸੰਭਾਵਨਾ ਹੈ।