Continues below advertisement

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 0.4 ਡਿਗਰੀ ਦੀ ਹਲਕੀ ਵਾਧਾ ਦਰਜ ਕੀਤਾ ਗਿਆਇਸ ਵਾਧੇ ਤੋਂ ਬਾਅਦ ਸੂਬੇ ਦਾ ਤਾਪਮਾਨ ਆਮ ਤਾਪਮਾਨ ਨਾਲੋਂ ਲਗਭਗ 3.5% ਠੰਢਾ ਰਹਿਆਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਅਤੇ ਸਰਗਰਮ ਵੈਸਟਨ ਡਿਸਟਰਬਨ ਕਾਰਨ ਸੂਬੇ ਵਿੱਚ ਰਾਤਾਂ ਠੰਢੀਆਂ ਅਤੇ ਦਿਨ ਦਾ ਤਾਪਮਾਨ ਘੱਟ ਹੈ

ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਘੱਟ ਰਿਹਾ

Continues below advertisement

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ, ਜਿੱਥੇ ਤਾਪਮਾਨ 33.5 ਡਿਗਰੀ ਸੀਜਦਕਿ ਜ਼ਿਆਦਾਤਰ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਅਜੇ ਵੀ 30 ਡਿਗਰੀ ਤੋਂ ਘੱਟ ਹੈਲੁਧਿਆਣਾ ਦਾ ਤਾਪਮਾਨ 30.6 ਡਿਗਰੀ, ਪਟਿਆਲਾ 30.7 ਡਿਗਰੀ, ਬਠਿੰਡਾ 31 ਡਿਗਰੀ ਅਤੇ ਰੂਪਨਗਰ 30 ਡਿਗਰੀ ਰਿਕਾਰਡ ਕੀਤਾ ਗਿਆ

 

ਇਸ ਤੋਂ ਇਲਾਵਾ, ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 28.5 ਡਿਗਰੀ, ਪਠਾਨਕੋਟ 29.3 ਡਿਗਰੀ, ਗੁਰਦਾਸਪੁਰ 28.5 ਡਿਗਰੀ, ਐਸਬੀਐਸ ਨਗਰ 28.5 ਡਿਗਰੀ, ਫਾਜ਼ਿਲਕਾ 29.6 ਡਿਗਰੀ, ਫਿਰੋਜ਼ਪੁਰ 29 ਡਿਗਰੀ, ਹੁਸ਼ਿਆਰਪੁਰ 28.5 ਡਿਗਰੀ ਅਤੇ ਮੋਹਾਲੀ 29.9 ਡਿਗਰੀ ਦਰਜ ਕੀਤਾ ਗਿਆ ਹੈ

ਸੂਬੇ ਵਿੱਚ ਬਾਰਿਸ਼ ਦੀ ਕੋਈ ਭਵਿੱਖਵਾਣੀ ਨਹੀਂ

ਪੰਜਾਬ ਵਿੱਚ ਪਿਛਲੇ ਦਿਨਾਂ ਦੀ ਬਾਰਿਸ਼ ਹੀ ਇਸ ਤਾਪਮਾਨ ਘਟਾਣ ਦਾ ਮੁੱਖ ਕਾਰਣ ਹੈ। ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦੀ ਕੋਈ ਭਵਿੱਖਵਾਣੀ ਨਹੀਂ ਹੈ। ਮੌਸਮ ਵਿਗਿਆਨ ਵਿਭਾਗ ਵੱਲੋਂ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵੱਧ ਬਦਲਾਅ ਨਹੀਂ ਹੋਵੇਗਾ ਅਤੇ ਹਾਲਾਤ ਸਧਾਰਣ ਬਣੇ ਰਹਿਣਗੇ।

ਪੰਜਾਬ ਦੇ ਮੁੱਖ ਸ਼ਹਿਰਾਂ ਦਾ ਮੌਸਮ ਜਾਣੋ

ਅੰਮ੍ਰਿਤਸਰ ਅਸਮਾਨ ਸਾਫ਼ ਰਹੇਗਾ ਅਤੇ ਬਾਰਿਸ਼ ਦੇ ਕੋਈ ਚਾਂਸ ਨਹੀਂ। ਤਾਪਮਾਨ 17 ਤੋਂ 28 ਡਿਗਰੀ ਦੇ ਵਿਚਕਾਰ ਰਹੇਗਾ।

ਜਲੰਧਰ ਅਸਮਾਨ ਸਾਫ਼ ਰਹੇਗਾ ਅਤੇ ਬਾਰਿਸ਼ ਦੇ ਕੋਈ ਚਾਂਸ ਨਹੀਂ। ਤਾਪਮਾਨ 17 ਤੋਂ 28 ਡਿਗਰੀ ਦੇ ਵਿਚਕਾਰ ਰਹੇਗਾ।

ਲੁਧਿਆਣਾ ਅਸਮਾਨ ਸਾਫ਼ ਰਹੇਗਾ ਅਤੇ ਬਾਰਿਸ਼ ਦੇ ਕੋਈ ਚਾਂਸ ਨਹੀਂ। ਤਾਪਮਾਨ 18 ਤੋਂ 29 ਡਿਗਰੀ ਦੇ ਵਿਚਕਾਰ ਰਹੇਗਾ।

ਪਟਿਆਲਾ ਅਸਮਾਨ ਸਾਫ਼ ਰਹੇਗਾ ਅਤੇ ਬਾਰਿਸ਼ ਦੇ ਕੋਈ ਚਾਂਸ ਨਹੀਂ। ਤਾਪਮਾਨ 18 ਤੋਂ 28 ਡਿਗਰੀ ਦੇ ਵਿਚਕਾਰ ਰਹੇਗਾ।

ਮੋਹਾਲੀ ਅਸਮਾਨ ਸਾਫ਼ ਰਹੇਗਾ ਅਤੇ ਬਾਰਿਸ਼ ਦੇ ਕੋਈ ਸੰਭਾਵਨਾ ਨਹੀਂ। ਤਾਪਮਾਨ 19 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।