ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਤਾਪਮਾਨ ਘਟਣ ਦੇ ਆਸਾਰ ਨਜ਼ਰ ਆ ਰਹੇ ਹਨ। ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਦੇ ਆਸਾਰ ਬਣ ਰਹੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਪਹਾੜਾਂ ਤੋਂ ਆਉਣ ਵਾਲੀਆਂ ਠੰਡੀ ਹਵਾਵਾਂ ਪੰਜਾਬ ਦੇ ਤਾਪਮਾਨ ‘ਚ ਗਿਰਵਾਟ ਲਿਆਉਣਗੀਆਂ, ਜਿਸ ਨਾਲ ਠੰਢ ਵਧੇਗੀ।

Continues below advertisement

ਪ੍ਰਦੂਸ਼ਣ ਲੋਕਾਂ ਲਈ ਬਣਿਆ ਚਿੰਤਾ ਦਾ ਵਿਸ਼ਾ

ਇਸ ਵੇਲੇ ਰਾਜ ‘ਚ ਪ੍ਰਦੂਸ਼ਣ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਨਵੰਬਰ ਦੇ ਪਹਿਲੇ ਹਫ਼ਤੇ ‘ਚ ਇਸ ਤੋਂ ਰਾਹਤ ਦੇ ਸੰਕੇਤ ਮਿਲ ਰਹੇ ਹਨ।ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਦੇ ਔਸਤ ਤਾਪਮਾਨ ‘ਚ ਤੀਜੇ ਦਿਨ ਵੀ ਹਲਕੀ ਕਟੌਤੀ ਦਰਜ ਕੀਤੀ ਗਈ ਹੈ। ਔਸਤ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 0.1 ਡਿਗਰੀ ਘਟਿਆ ਹੈ। ਹਾਲਾਂਕਿ ਮੌਸਮ ਸੁੱਕਾ ਬਣਿਆ ਹੋਇਆ ਹੈ। ਰਾਜ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 33 ਡਿਗਰੀ ਤੇ ਸਭ ਤੋਂ ਘੱਟ ਤਾਪਮਾਨ ਫਰੀਦਕੋਟ ‘ਚ 15 ਡਿਗਰੀ ਦਰਜ ਕੀਤਾ ਗਿਆ ਹੈ।

Continues below advertisement

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ (AQI) ਚਿੰਤਾਜਨਕ ਪੱਧਰ ‘ਤੇ ਪਹੁੰਚ ਗਈ ਹੈ। ਲੁਧਿਆਣਾ ਦਾ AQI 196 ਤੇ ਜਲੰਧਰ ਦਾ 193 ਦਰਜ ਕੀਤਾ ਗਿਆ ਹੈ, ਜੋ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹਨ। ਅੰਮ੍ਰਿਤਸਰ ‘ਚ AQI 157, ਬਠਿੰਡਾ ‘ਚ 148, ਖੰਨਾ ‘ਚ 133, ਮੰਡੀ ਗੋਬਿੰਦਗੜ੍ਹ ‘ਚ 137, ਪਟਿਆਲਾ ‘ਚ 140 ਤੇ ਰੂਪਨਗਰ ‘ਚ 116 ਦਰਜ ਕੀਤਾ ਗਿਆ ਹੈ। ਇਹ ਅੰਕ ਦਰਸਾਉਂਦੇ ਹਨ ਕਿ ਪੰਜਾਬ ਦੀ ਹਵਾ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੀ ਹੈ, ਜਿਸ ਨਾਲ ਸਿਹਤ ਸੰਬੰਧੀ ਮੁਸ਼ਕਲਾਂ ਵਧ ਸਕਦੀਆਂ ਹਨ।

ਪੰਜਾਬ ‘ਚ ਸੋਮਵਾਰ ਨੂੰ ਪ੍ਰਦੂਸ਼ਣ ਦੇ ਪੱਧਰ ‘ਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ। ਰਾਜ ਦੇ ਸਭ ਸ਼ਹਿਰਾਂ ਦਾ ਔਸਤ ਏਅਰ ਕੁਆਲਟੀ ਇੰਡੈਕਸ (AQI) 200 ਤੋਂ ਘੱਟ ਰਿਹਾ, ਜਦਕਿ ਰਾਜ ਦਾ ਔਸਤ AQI ਵੀ 156 ਤੋਂ ਘੱਟ ਹੋ ਕੇ 153 ਦਰਜ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਿਰਫ ਅਸਥਾਈ ਰਾਹਤ ਹੈ। ਰਾਜ ਵਿੱਚ ਵਧੀਆ ਮੀਂਹ ਪੈਣ ਤੋਂ ਬਾਅਦ ਹੀ ਪ੍ਰਦੂਸ਼ਣ ਤੋਂ ਸੱਚੀ ਰਾਹਤ ਮਿਲ ਸਕਦੀ ਹੈ।

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਪੰਜਾਬ ਵਿੱਚ 6 ਨਵੰਬਰ ਤੋਂ ਬੱਦਲ ਛਾਏ ਰਹਿਣ ਦੇ ਆਸਾਰ ਹਨ। ਜੇਕਰ ਇਸ ਦੌਰਾਨ ਮੀਂਹ ਪੈਂਦਾ ਹੈ, ਤਾਂ ਹਵਾ ਦੀ ਗੁਣਵੱਤਾ ‘ਚ ਸੁਧਾਰ ਆਵੇਗਾ, ਪਰ ਇਸ ਨਾਲ ਤਾਪਮਾਨ ‘ਚ ਤੇਜ਼ ਗਿਰਾਵਟ ਆ ਸਕਦੀ ਹੈ, ਖ਼ਾਸਕਰ ਰਾਤ ਦੇ ਸਮੇਂ।ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਅੰਮ੍ਰਿਤਸਰ ਅਤੇ ਜਲੰਧਰ ‘ਚ ਅੱਜ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਅਤੇ ਘੱਟ ਤੋਂ ਘੱਟ 18 ਡਿਗਰੀ ਦਰਜ ਕੀਤਾ ਗਿਆ ਹੈ, ਜਿੱਥੇ ਮੌਸਮ ਸਾਫ਼ ਰਹੇਗਾ ਤੇ ਧੁੱਪ ਖਿਲੇਗੀ। ਲੁਧਿਆਣਾ ਤੇ ਪਟਿਆਲਾ ‘ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਦੇ ਆਸ-ਪਾਸ ਹੈ, ਜਦਕਿ ਮੌਸਮ ਸੁੱਕਾ ਤੇ ਸਾਫ਼ ਰਹੇਗਾ। ਮੋਹਾਲੀ ‘ਚ ਵੀ ਅੱਜ ਧੁੱਪਦਾਰ ਤੇ ਸੁੱਕਾ ਮੌਸਮ ਰਹਿਣ ਦੀ ਸੰਭਾਵਨਾ ਹੈ।