Punjab Weather Update: ਪੰਜਾਬ ਵਿੱਚ ਅੱਜ ਮੌਸਮ ਸਾਫ ਰਹੇਗਾ। ਸੂਬੇ ਵਿੱਚ ਅੱਜ ਸਵੇਰ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਇਲਾਕਿਆਂ ਵਿੱਚ ਹਵਾ, ਨਮੀ ਤੇ ਹੋਰ ਮੌਸਮੀ ਸਥਿਤੀਆਂ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਪਮਾਨ 9 ਡਿਗਰੀ ਸੈਲਸੀਅਸ ਮਹਿਸੂਸ ਕੀਤਾ ਗਿਆ। ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।
ਪੰਜਾਬ ਵਿੱਚ ਅੱਜ ਦੁਪਹਿਰ ਵੇਲੇ ਤਾਪਮਾਨ 25 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ। ਹਵਾ ਦੀ ਰਫ਼ਤਾਰ 15km/h ਦੇ ਕਰੀਬ ਰਹੇਗੀ ਤੇ ਨਮੀ 18% ਦੇ ਕਰੀਬ ਹੋਵੇਗੀ। ਪੰਜਾਬ ਵਿੱਚ ਅੱਜ ਸ਼ਾਮ ਦਾ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਸੂਬੇ ਵਿੱਚ ਅੱਜ ਰਾਤ ਦਾ ਤਾਪਮਾਨ 15°C ਦੇ ਕਰੀਬ ਰਹੇਗਾ ਤੇ ਹਵਾ ਦੀ ਰਫ਼ਤਾਰ 9km/h ਰਹੇਗੀ।
ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ ਕੁਝ ਦਿਨ ਰਾਤ ਵੇਲੇ ਠੰਢ ਮਹਿਸੂਸ ਹੋਏਗੀ। ਇਸ ਦਾ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਹੋਣ ਜਾ ਰਹੀ ਬਰਫਬਾਰੀ ਹੈ। ਇਹ ਬਰਫਬਾਰੀ 10 ਤੋਂ 12 ਮਾਰਚ ਤੱਕ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਉੱਤਰੀ ਭਾਰਤ ਵਿੱਚ ਮੁੜ ਵੈਸਟਰਨ ਡਿਸਰਬੈਂਸ ਐਕਟਿਵ ਹੋ ਰਹੀ ਹੈ ਜਿਸ ਕਰਕੇ ਮੌਸਮ ਵਿੱਚ ਬਦਲਾਅ ਨਜ਼ਰ ਆਏਗਾ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 72 ਘੰਟਿਆਂ 'ਚ ਮੌਸਮ 'ਚ ਬਦਲਾਅ ਹੋਵੇਗਾ। ਆਈਐਮਡੀ ਨੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇੱਕ ਹੋਰ ਪੱਛਮੀ ਗੜਬੜੀ 10 ਮਾਰਚ ਨੂੰ ਪੱਛਮੀ ਹਿਮਾਲੀਅਨ ਖੇਤਰ ਨਾਲ ਟਕਰਾਉਣ ਵਾਲੀ ਹੈ। ਪੱਛਮੀ ਗੜਬੜੀ ਕਾਰਨ 10 ਤੋਂ 12 ਮਾਰਚ ਦਰਮਿਆਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਮੁੜ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਆਈਐਮਡੀ ਦੀ ਭਵਿੱਖਬਾਣੀ ਅਨੁਸਾਰ 10 ਮਾਰਚ ਨੂੰ ਹਿਮਾਚਲ, ਉੱਤਰਾਖੰਡ ਵਿੱਚ ਬਰਫ਼ਬਾਰੀ ਤੇ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ-ਪੱਛਮੀ ਹਿਮਾਲੀਅਨ ਖੇਤਰ ਵਿੱਚ ਪੱਛਮੀ ਗੜਬੜੀ ਸਰਗਰਮ ਹੈ ਜਿਸ ਕਾਰਨ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੇ ਅੰਦਰ ਉੱਤਰੀ ਭਾਰਤ ਦੇ ਰਾਜਾਂ ਵਿੱਚ ਇੱਕ ਵਾਰ ਫਿਰ ਤੇਜ਼ ਗਰਜ ਤੇ ਮੀਂਹ ਸਮੇਤ ਭਾਰੀ ਬਰਫ਼ਬਾਰੀ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।