ਫਿਰੋਜ਼ਪੁਰ ਦੀ ਕਰਤਾਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਉਮਰ 116 ਸਾਲ ਹੈ ਤੇ ਉਹ ਸਰਕਾਰੀ ਨੌਕਰੀ ਕਰ ਚੁੱਕੀ ਹੈ। ਇਸ ਤੋਂ ਉਸ ਨੇ 58 ਸਾਲ 'ਚ ਰਿਟਾਇਰਮੈਂਟ ਲਈ ਸੀ। ਕਰਤਾਰ ਕੌਰ ਦੀ 88 ਸਾਲਾ ਧੀ ਵੀ ਹੈ। ਹਸਪਤਾਲ ਦੇ ਡਾਕਟਰਾਂ ਨੇ ਵੀ ਉਸ ਦੇ ਜਨਮ ਦੇ 2-3 ਸਬੂਤ ਦੇਖੇ ਹਨ। ਇਸ ਤੋਂ ਬਾਅਦ ਇਸ ਸਰਜਰੀ ਨੂੰ ਗਿਨੀਜ਼ ‘ਚ ਦਰਜ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਸੀਨੀਅਰ ਕਾਰਡੀਓਲਜਿਸਟ ਡਾਕਟਰ ਰਵਨਿੰਦਰ ਸਿੰਘ ਕੂਕਾ ਦਾ ਕਹਿਣਾ ਹੈ ਕਿ ਕਰਤਾਰ ਕੌਰ ਨੂੰ 24 ਫਰਵਰੀ ਨੂੰ ਰਾਤ 9 ਵਜੇ ਹਸਪਤਾਲ ਲਿਆਂਦਾ ਗਿਆ ਸੀ। ਉਸ ਸਮੇਂ ਉਹ ਬੇਹੋਸ਼ ਸੀ ਤੇ ਉਸ ਦੀ ਦਿਲ ਦੀ ਧੜਕਣ ਵੀ ਕਾਫੀ ਘੱਟ ਚਲ ਰਹੀ ਸੀ। ਉਸ ਦੀ ਹਾਰਟਬੀਟ ਵਧਾਉਣ ਲਈ ਟੈਂਪਰੇਰੀ ਪੇਸਮੇਕਰ ਲਾਇਆ ਗਿਆ। 28 ਫਰਵਰੀ ਨੂੰ ਅਲਟ੍ਰਾ ਮਾਡਰਨ ਕੈਥਲੇਨ ‘ਚ ਪਰਮਾਨੈਂਟ ਪੇਸਮੇਕਰ ਇੰਪਲਾਂਟ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਹਾਲਤ ‘ਚ ਸੁਧਾਰ ਹੈ।