ਪਹਿਲਾਂ ਅਮਰੀਕਾ ਵੱਲੋਂ ਇਰਾਨੀ ਜਰਨਾਲ ਕਾਮਿਸ ਸੁਲੇਮਾਨੀ ਦੀ ਹੱਤਿਆ ਤੇ ਇਸ ਮਗਰੋਂ ਇਰਾਨ ਵੱਲੋਂ ਇਰਾਕ ਵਿੱਚ ਅਮਰੀਕਾ ਦੇ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਨਾਲ ਪੰਜਾਬੀ ਇਸ ਗੱਲੋਂ ਸਹਿਮ ਗਏ ਹਨ ਕਿ ਉਨ੍ਹਾਂ ਦੇ ਪੁੱਤ ਕਮਾਈਆਂ ਕਰਨ ਲਈ ਇਰਾਕ ਗਏ ਹੋਏ ਹਨ। ਇਹ ਵੀ ਅਹਿਮ ਹੈ ਕਿ ਬਹੁਤ ਸਾਰੇ ਪੰਜਾਬੀ ਅਮਰੀਕੀ ਫੌਜ ਨਾਲ ਕੰਮ ਕਰ ਰਹੇ ਹਨ ਤੇ ਇਰਾਨ ਇਨ੍ਹਾਂ ਥਾਵਾਂ ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ।
ਇਸ ਤੋਂ ਇਲਾਵਾ ਖਾੜੀ ਦੇਸ਼ਾਂ ਵਿੱਚ ਬਹੁਤ ਸਾਰੇ ਪੰਜਾਬੀ ਗਏ ਹਨ। ਜੇਕਰ ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਹੈ ਤਾਂ ਪੂਰੇ ਖਾੜੀ ਦੇਸ਼ਾਂ ਵਿੱਚ ਇਸ ਦਾ ਅਸਰ ਪਏਗਾ। ਇਸ ਲਈ ਭਾਰਤ ਸਰਕਾਰ ਨੇ ਵੀ ਉੱਥੇ ਗਏ ਭਾਰਤੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੁਝ ਦਿਨ ਕੰਮ 'ਤੇ ਨਾ ਜਾਣ। ਇਸ ਤੋਂ ਇਲਾਵਾ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਵੀ ਐਮਰਜੈਂਸੀ ਪ੍ਰਬੰਧ ਕਰ ਰਹੀ ਹੈ।