Proud Moment: ਪੰਜਾਬੀਆਂ ਲਈ ਇਹ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦਾ ਨੌਜਵਾਨ ਅਮਰੀਕੀ ਸੈਨਾ ‘ਚ ਭਰਤੀ ਹੋਇਆ ਹੈ। ਉਸ ਨੇ ਆਪਣੇ ਮਾਪਿਆਂ ਸਮੇਤ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਜਿਵੇਂ ਕਿ ਸਭ ਜਾਣਦੇ ਹੀ ਨੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਮਿਹਨਤਾਂ ਕਰਕੇ ਵਿਦੇਸ਼ਾਂ ਵਿੱਚ ਵੀ ਆਪਣੀ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ। ਇਸ ਲੜੀ ਵਿੱਚ ਇੱਕ ਵਾਰ ਫਿਰ ਮਾਣ ਵਾਲੀ ਖਬਰ ਸਾਹਮਣੇ ਆਈ ਹੈ, ਗੁਰਦਾਸਪੁਰ ਦੇ ਨੌਜਵਾਨ ਅਰਮਾਨਪ੍ਰੀਤ ਸਿੰਘ ਜੋ ਕਿ ਅਮਰੀਕੀ ਫੌਜ ਵਿੱਚ ਸ਼ਾਮਿਲ ਹੋਇਆ ਹੈ। ਜਿਸ ਨਾਲ ਉਸ ਨੇ ਆਪਣੇ ਮਾਪਿਆਂ ਦੇ ਨਾਲ ਪੰਜਾਬੀਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਰਮਾਨਪ੍ਰੀਤ ਸਿੰਘ ਆਪਣੇ ਮਾਤਾ ਪਿਤਾ ਸਮੇਤ ਪਿਛਲੇ ਸਾਲ ਹੀ ਪਰਿਵਾਰਕ ਵੀਜ਼ੇ ਉੱਤੇ ਅਮਰੀਕਾ ਆਇਆ ਸੀ। ਪਿਤਾ ਰੁਪਿੰਦਰ ਜੀਤ ਸਿੰਘ ਸਿਵਲ ਲਾਇਨ ਦੇ ਮਸ਼ਹੂਰ ‘ਸਪੈਨ ਟਾਲੀਕਾਮ’ ਦੇ ਮਾਲਕ ਹਨ । ਮਾਤਾ ਸੁਖਵਿੰਦਰ ਕੌਰ ਜੋ ਕਿ ਪੀ.ਟੀ.ਯੂ ਅਧੀਨ ਪ੍ਰੋਫੈਸਰ ਦੀ ਸੇਵਾ ਨਿਭਾ ਰਹੇ ਸਨ।
ਮਾਪਿਆਂ ਨੇ ਆਪਣੇ ਪੁੱਤਰ 'ਤੇ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਸਖਤ ਮਿਹਨਤ ਅਤੇ ਲਗਨ ਸਦਕਾ ਉਨ੍ਹਾਂ ਦੇ ਪੁੱਤਰ ਨੇ ਇਹ ਸਫਲਤਾ ਹਾਸਲ ਕੀਤੀ ਹੈ। ਅਰਮਾਨਪ੍ਰੀਤ ਸਿੰਘ ਲਿਟਲ ਫਲਾਵਰ ਅਤੇ ਐਚ ਆਰ ਏ ਸਕੂਲ ਦਾ ਪੜ੍ਹਿਆ ਹੈ ਜੋ ਇਸ ਸਮੇ ਫੋਰਟ ਲਿਉਨਾਰਡ ਵੂਡ ਮਿਲਟਰੀ ਬੇਸ ਵਿੱਚ ਸਿਖਲਾਈ ਪ੍ਰਾਪਤ ਕਰ ਰਿਹਾ ਹੈ।