ਫਿਰੋਜ਼ਪੁਰ: ਪ੍ਰਸਿੱਧ ਪੰਜਾਬੀ ਗੀਤਕਾਰ ਗੁਰਨਾਮ ਗਾਮਾ ਨਹੀਂ ਰਹੇ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਅੱਜ ਨਿਹਾਲ ਸਿੰਘ ਵਾਲਾ ਦੇ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ।
ਗੁਰਨਾਮ ਗਾਮਾ ਦੇ ਸੈਂਕੜੇ ਗੀਤ ਬਲਕਾਰ ਸਿੱਧੂ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਜਸਪਿੰਦਰ ਨਰੂਲਾ, ਅਮਰਿੰਦਰ ਗਿੱਲ ਵਰਗੇ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਗਾਏ ਹਨ। ਗੀਤਕਾਰ ਗੁਰਨਾਮ ਗਾਮਾ ਦੇ ਅਨੇਕਾ ਪ੍ਰਸਿੱਧ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਨ੍ਹਾਂ ਵਿੱਚ “ਐਨਾ ਤੈਨੂੰ ਪਿਆਰ ਕਰਾਂ, ਡਰਾਮਾ-ਡਰਾਮਾ ਸਭ ਡਰਾਮਾ, ਕਿਵੇਂ ਚਿਣ ਦੈਂ ਸੋਹਣਿਆ, ਤੈਨੂੰ ਯਾਦ ਤੇ ਕਰਾਂ ਜੇ ਕਦੇ ਭੁੱਲਿਆ ਹੋਵਾਂ, ਕਲਯੁੱਗ ਹੈ ਕਲਯੁਗ, ਵਰਗੇ ਸੈਂਕੜੇ ਹਿੱਟ ਗੀਤ ਸ਼ਾਮਲ ਹਨ।
ਉਨ੍ਹਾਂ ਦਾ ਪਿੰਡ ਧੂੜਕੋਟ ਹੈ ਪਰ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਸਮੇਤ ਨਿਹਾਲ ਸਿੰਘ ਵਾਲਾ ਵਿੱਚ ਰਹਿ ਰਹੇ ਸਨ। ਗਾਮੇ ਦੇ ਛੋਟੇ ਭਰਾ ਗੀਤਕਾਰ ਸ਼ਹਿਬਾਜ਼ ਧੂੜਕੋਟ ਮੁਤਾਬਕ ਗਾਮਾ ਕਈ ਦਿਨਾਂ ਤੋਂ ਨਿਹਾਲ ਸਿੰਘ ਵਾਲਾ ਦੇ ਹਸਪਤਾਲ ‘ਚ ਜ਼ੇਰੇ ਇਲਾਜ ਸੀ। ਉਸ ਨੇ ਅੱਜ ਆਖਰੀ ਸਾਹ 11:30 ਵਜੇ ਲਿਆ।
'ਐਨਾ ਤੈਨੂੰ ਪਿਆਰ ਕਰਾਂ' ਵਾਲੇ ਗੀਤਕਾਰ ਗਰਨਾਮ ਗਾਮਾ ਨਹੀਂ ਰਹੇ
ਏਬੀਪੀ ਸਾਂਝਾ
Updated at:
13 Apr 2020 04:27 PM (IST)
ਪ੍ਰਸਿੱਧ ਪੰਜਾਬੀ ਗੀਤਕਾਰ ਗੁਰਨਾਮ ਗਾਮਾ ਨਹੀਂ ਰਹੇ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਅੱਜ ਨਿਹਾਲ ਸਿੰਘ ਵਾਲਾ ਦੇ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ।
- - - - - - - - - Advertisement - - - - - - - - -