ਚੰਡੀਗੜ੍ਹ: ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਵੀ ਕਰੋਨਾਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਮੁਕੇਰੀਆਂ ਨੇੜਲੇ ਪਿੰਡ ਮਨਸੂਰਪੁਰ ਦੇ ਵਿਅਕਤੀ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਉਹ ਨਿਊਯਾਰਕ ਵਿੱਚ ਲਗਪਗ 25 ਸਾਲਾਂ ਤੋਂ ਰਹਿ ਰਿਹਾ ਸੀ ਤੇ ਦੋ ਸਾਲ ਪਹਿਲਾਂ ਹੀ ਉਸ ਦਾ ਪਰਿਵਾਰ ਪਿੰਡ ਪਰਤਿਆ ਸੀ।
ਹਾਸਲ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਮੁਲਤਾਨੀ ਪੁੱਤਰ ਮਹਾਂਵੀਰ ਸਿੰਘ ਵਾਸੀ ਮਨਸੂਰਪੁਰ ਪਿਛਲੇ ਲਗਪਗ 25 ਸਾਲ ਤੋਂ ਨਿਊਯਾਰਕ ਇਲਾਕੇ ਵਿੱਚ ਰਹਿ ਰਿਹਾ ਸੀ। ਕੰਮਕਾਜ ਦੌਰਾਨ ਪਰਮਜੀਤ ਸਿੰਘ ਕੋਵਿਡ-19 ਦਾ ਸ਼ਿਕਾਰ ਹੋ ਗਿਆ ਤੇ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਉਹ ਉੱਥੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।
ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋ ਸਕਿਆ ਤੇ ਬੀਤੇ ਦਿਨੀਂ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ, ਜੋ ਦੋ ਸਾਲ ਪਹਿਲਾਂ ਪੰਜਾਬ ਪਰਤ ਆਏ ਸਨ।
ਅਮਰੀਕਾ 'ਚ ਕੋਰੋਨਾ ਨੇ ਲਈ ਪੰਜਾਬੀ ਦੀ ਜਾਨ
ਏਬੀਪੀ ਸਾਂਝਾ
Updated at:
01 Apr 2020 12:49 PM (IST)
ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਵੀ ਕਰੋਨਾਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਮੁਕੇਰੀਆਂ ਨੇੜਲੇ ਪਿੰਡ ਮਨਸੂਰਪੁਰ ਦੇ ਵਿਅਕਤੀ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਉਹ ਨਿਊਯਾਰਕ ਵਿੱਚ ਲਗਪਗ 25 ਸਾਲਾਂ ਤੋਂ ਰਹਿ ਰਿਹਾ ਸੀ ਤੇ ਦੋ ਸਾਲ ਪਹਿਲਾਂ ਹੀ ਉਸ ਦਾ ਪਰਿਵਾਰ ਪਿੰਡ ਪਰਤਿਆ ਸੀ।
- - - - - - - - - Advertisement - - - - - - - - -