ਖੰਨਾ: ਵਿਦੇਸ਼ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਫਿਲਪਾਈਨ ਵਿੱਚ ਫਾਇਨਾਂਸ ਦਾ ਕੰਮ ਕਰਦੇ ਨੌਜਵਾਨ ਸੁਰਜੀਤ ਸਿੰਘ (40) ਦੀ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੁਰਜੀਤ ਪਿੰਡ ਸਫ਼ੀਪੁਰ ਦਾ ਵਸਨੀਕ ਸੀ। ਉਹ ਪਾਇਲ ਦੇ ਵਾਰਡ ਨੰਬਰ 8 ਦੇ ਵਸਨੀਕ ਸਵਰਗੀ ਹਰਪਾਲ ਸਿੰਘ ਗਿੱਲ ਰਾਣੋ ਵਾਲਿਆਂ ਦੇ ਘਰ ਵਿਆਹਿਆ ਹੋਇਆ ਸੀ।
ਮ੍ਰਿਤਕ ਦੀ ਸੱਸ ਮਹਿੰਦਰ ਕੌਰ ਨੇ ਦੱਸਿਆ ਕਿ ਸੁਰਜੀਤ ਸਿੰਘ ਸਾਲ 2004 ਵਿੱਚ ਫਿਲਪਾਈਨ ਗਿਆ ਸੀ, ਜਿੱਥੇ ਉਸ ਦਾ ਆਪਣਾ ਫਾਇਨਾਂਸ ਦਾ ਕਾਰੋਬਾਰ ਸੀ। ਉਨ੍ਹਾਂ ਦੱਸਿਆ ਕਿ ਜਵਾਈ ਸੁਰਜੀਤ ਸਿੰਘ, ਬੇਟੀ ਸ਼ਰਨਜੀਤ ਕੌਰ ਤੇ ਭਤੀਜਾ ਰਾਜਵੀਰ ਸਿੰਘ ਫਾਇਨਾਂਸ ਦੀ ਉਗਰਾਹੀ ਕਰਨ ਲਈ ਸ਼ਹਿਰ ਵਿੱਚ ਗਏ ਸੀ।
ਸੁਰਜੀਤ ਸਿੰਘ ਗੱਡੀ ਵਿੱਚ ਬੈਠਾ ਰਿਹਾ ਤੇ ਉਸ ਦੀ ਲੜਕੀ ਤੇ ਭਤੀਜਾ ਬਾਜ਼ਾਰ ਵਿੱਚ ਫਾਇਨਾਂਸ ਦੇ ਪੈਸੇ ਇਕੱਠੇ ਕਰਨ ਲਈ ਚਲੇ ਗਏ। ਇਸ ਦੌਰਾਨ ਲੁਟੇਰਿਆਂ ਨੇ ਗੱਡੀ ਵਿੱਚ ਬੈਠੇ ਸੁਰਜੀਤ ’ਤੇ ਗੋਲੀਆਂ ਚਲਾਈਆਂ ਤੇ ਉੁਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੁਟੇਰੇ ਉਸ ਦਾ ਮੋਬਾਈਲ ਫ਼ੋਨ ਤੇ ਪੈਸੇ ਲੈ ਕੇ ਫ਼ਰਾਰ ਹੋ ਗਏ।
ਵਿਦੇਸ਼ੀ ਧਰਤੀ ਤੋਂ ਇੱਕ ਹੋਰ ਬੁਰੀ ਖਬਰ!
ਏਬੀਪੀ ਸਾਂਝਾ
Updated at:
22 Jan 2020 12:31 PM (IST)
ਵਿਦੇਸ਼ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਫਿਲਪਾਈਨ ਵਿੱਚ ਫਾਇਨਾਂਸ ਦਾ ਕੰਮ ਕਰਦੇ ਨੌਜਵਾਨ ਸੁਰਜੀਤ ਸਿੰਘ (40) ਦੀ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੁਰਜੀਤ ਪਿੰਡ ਸਫ਼ੀਪੁਰ ਦਾ ਵਸਨੀਕ ਸੀ। ਉਹ ਪਾਇਲ ਦੇ ਵਾਰਡ ਨੰਬਰ 8 ਦੇ ਵਸਨੀਕ ਸਵਰਗੀ ਹਰਪਾਲ ਸਿੰਘ ਗਿੱਲ ਰਾਣੋ ਵਾਲਿਆਂ ਦੇ ਘਰ ਵਿਆਹਿਆ ਹੋਇਆ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -