ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਈ ਵਿਧਾਇਕਾਂ ਸਮੇਤ ਪੰਜਾਬ ਸਰਕਾਰ ਨੂੰ ਪਾਵਰ ਪਰਚੇਜ਼ ਐਗਰੀਮੈਂਟ ਦੇ ਮੁੱਦੇ ਤੇ ਅਕਾਲੀ ਦਲ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਰੰਧਾਵਾ ਸਮੇਤ ਸਾਰੇ ਵਿਧਾਇਕਾਂ ਨੇ ਅਕਾਲੀ ਦਲ ਤੇ ਬਿਜਲੀ ਮਹਿੰਗੀ ਹੋਣ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਜੇਕਰ ਅੱਜ ਬਿਜਲੀ ਮਹਿੰਗੀ ਹੈ ਤਾਂ ਇਸ ਦੀ ਜ਼ਿੰਮੇਵਾਰ ਅਕਾਲੀ ਸਰਕਾਰ ਹੈ। ਰੰਧਾਵਾ ਨੇ ਕਿਹਾ ਕਿ ਮਹਿੰਗੀ ਬਿਜਲੀ ਦੇ ਪਿੱਛੇ ਇੱਕ ਵੱਡਾ ਸਕੈਮ ਹੈ ਜਿਸ ਨੂੰ ਖੋਲ੍ਹਣ ਦੀ ਜ਼ਰੂਰਤ ਹੈ ਸਿਆਸਤਦਾਨਾਂ ਤੇ ਅਫਸਰਾਂ ਦੀ ਮਿਲੀ ਭੁਗਤ ਦਾ ਹਰਜ਼ਾਨਾ ਪੰਜਾਬ ਭੁਗਤ ਰਿਹਾ ਹੈ।

ਰੰਧਾਵਾ ਨੇ ਆਪਣੀ ਹੀ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸਕੈਮ ਨੂੰ ਖੋਲ੍ਹਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਬਿਜਲੀ ਤੇ ਵਾਈਟ ਪੇਪਰ ਜਲਦ ਲਿਆਉਣ ਲਈ ਕਿਹਾ।

ਵਿਧਾਨ ਸਭਾ ਦੇ ਵਿੱਚ ਵ੍ਹਾਈਟ ਪੇਪਰ ਲਿਆਉਣ ਤੋਂ ਪਹਿਲਾਂ ਰੰਧਾਵਾ ਸਮੇਤ ਸਾਰੇ ਵਿਧਾਇਕਾਂ ਨੇ ਬਾਦਲਾਂ ਦੇ ਖ਼ਿਲਾਫ਼ ਬਲੈਕ ਪੇਪਰ ਜਾਰੀ ਕੀਤਾ ਹੈ।
ਬਲੈਕ ਪੇਪਰ ਦੇ ਉੱਤੇ ਬਾਦਲਾਂ ਤੇ ਹਰ ਇਲਜ਼ਾਮ ਬਿਜਲੀ ਮਹਿੰਗੀ ਹੋਣ ਦਾ ਲਗਾ ਕੇ ਸਾਰੇ ਵਿਧਾਇਕਾਂ ਨੇ ਅੱਗੇ ਰੱਖਿਆ।