ਲੁਧਿਆਣਾ : ਪੰਜਾਬੀ ਗਾਇਕ ਜੀ ਖਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਲੁਧਿਆਣਾ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਗਣਪਤੀ ਵਿਸਰਜਨ ਮੌਕੇ ਅਸ਼ਲੀਲ ਗੀਤ ਗਾਉਣ ਨੂੰ ਲੈ ਕੇ ਗਾਇਕ ਜੀ ਖਾਨ ਅਤੇ ਭਾਜਪਾ ਨੇਤਾ ਹਨੀ ਬੇਦੀ ‘ਤੇ ਕੇਸ ਦਰਜ ਕੀਤਾ ਗਿਆ ਹੈ। ਭਾਵੇਂ ਸਿੰਗਰ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮਾਫੀ ਮੰਗੀ ਸੀ ਪਰ ਸ਼ਿਵਸੈਨਾ ਦੇ ਨੇਤਾਵਾਂ ਨੇ ਕਿਹਾ ਸੀ ਕਿ ਮਾਫੀ ਨਹੀਂ, FIR ਦਰਜ ਹੋਵੇ।
ਸ਼ਿਵ ਸੈਨਾ ਪੰਜਾਬ ਦੇ ਨੇਤਾ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 2 ਵਿਚ ਜੀ ਖਾਨ ਤੇ ਭਾਜਪਾ ਨੇਤਾ ਹਨੀ ਬੇਦੀ ਖਿਲਾਫ ਸ਼ਿਕਾਇਤ ਦਿੱਤੀ ਸੀ। ਅਰੋੜਾ ਨੇ ਕਿਹਾ ਸੀ ਕਿ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਸ਼ਿਵ ਸੈਨਾ ਵੱਡਾ ਸੰਘਰਸ਼ ਕਰ ਸਕਦੀ ਹੈ। ਉਨ੍ਹਾਂ ਦੇ ਬਿਆਨਾਂ 'ਤੇ ਜ਼ੀ ਖਾਨ ਖਿਲਾਫ ਐੱਫ.ਆਈ.ਆਰ.ਦਰਜ ਹੋਈ ਹੈ।
ਦੱਸ ਦੇਈਏ ਕਿ ਗਣਪਤੀ ਵਿਸਰਜਨ ਮੌਕੇ ਪੰਜਾਬੀ ਗਾਇਕ ਜੀ ਖਾਨ ਨੂੰ ਸਮਾਰੋਹ ਵਿਚ ਗਾਉਣ ਲਈ ਬੁਲਾਇਆ ਗਿਆ ਸੀ। ਸਮਾਰੋਹ ਵਿਚ ਗਾਇਕ ਜੀ ਖਾਨ ਨੇ ਕੁਝ ਪੰਜਾਬੀ ਗੀਤ ਜਿਵੇਂ ਕਿ ‘ਪੈੱਗ ਮੋਟੇ-ਮੋਟੇ ਲਾ ਦੇ ਹਾਨ ਦੀਏ, ਤੇਰੇ ਵਿਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਪੇਸ਼ ਕੀਤੇ ਸਨ। ਇਸ ਦੇ ਬਾਅਦ ਮਾਮਲਾ ਗਰਮਾ ਗਿਆ। ਕੱਲ ਦੇਰ ਸ਼ਾਮ ਸ਼ਿਵ ਸੈਨਾ ਪੰਜਾਬ ਵੱਲੋਂ ਥਾਣਾ ਡਵੀਜ਼ਨ ਨੰਬਰ 2 ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਉਥੇ ਸ਼ਿਵ ਸੈਨਿਕਾਂ ਨੇ ਜੀ ਖਾਨ ਦੇ ਪੋਸਟਰ ਵੀ ਸਾੜੇ ਸਨ।
ਅਮਿਤ ਅਰੋੜਾ ਨੇ ਕਿਹਾ ਕਿ ਸਮਾਰੋਹ ਦਾ ਆਯੋਜਨ ਭਾਜਪਾ ਨੇਤਾ ਹਨੀ ਬੇਦੀ ਨੇ ਕਰਵਾਇਆ ਸੀ।ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਧਾਰਮਿਕ ਭਜਨ ਤੋਂ ਇਲਾਵਾ ਜੀ ਖਾਨ ਨੇ ਪੰਜਾਬੀ ਅਤੇ ਹਿੰਦੀ ਗੀਤ ਗਾ ਕੇ ਹਿੰਦੂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪੰਜਾਬੀ ਗਾਇਕ ਜੀ ਖਾਨ ਦੇ ਖਿਲਾਫ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਪੁਲਿਸ ਕਮਿਸ਼ਨਰੇਟ ਲੁਧਿਆਣਾ, ਡਵੀਜ਼ਨ ਨੰ. 2 'ਚ ਐੱਫ.ਆਈ.ਆਰ.ਦਰਜ ਕੀਤੀ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।