ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਬੀਤੇ ਦਿਨੀਂ ਮਸ਼ਹੂਰ ਗਾਇਕ ਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਦਾ ਜਵਾਹਰਕੇ 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਚੁੱਕੀ ਲਈ ਹੈ। ਮੂਸੇਵਾਲਾ ਦੇ ਕਤਲ ਦੀ ਖਬਰ ਸੁਣਦਿਆਂ ਪੰਜਾਬ 'ਚ ਸੋਗ ਦੀ ਲਹਿਰ ਦੌੜ ਪਈ। ਇਸ ਦੌਰਾਨ ਹਰ ਕੋਈ ਦੁੱਖ ਜ਼ਾਹਿਰ ਕਰ ਰਿਹਾ ਹੈ। ਸੁਖਬੀਰ ਬਾਦਲ ਨੇ ਮੂਸੇਵਾਲਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਾਣ ਕੇ ਬਹੁਤ ਦੁੱਖ ਲੱਗਿਆ।
ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੈਂ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਕਤਲ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ। ਇਹ ਨਿੰਦਣਯੋਗ ਘਟਨਾ ਪੰਜਾਬ ਵਿੱਚ ਅਮਨ-ਕਨੂੰਨ ਦੀ ਵਿਵਸਥਾ ਦੇ ਬੁਰੀ ਤਰ੍ਹਾਂ ਨਾਲ ਚਰਮਰਾ ਜਾਣ ਦਾ ਸਬੂਤ ਹੈ।
ਇਹ ਇੱਕ ਬਹੁਤ ਹੀ ਧੁੰਦਲੀ ਅਤੇ ਨਾਜ਼ੁਕ ਘੜੀ ਹੈ, ਜਿਸ ਵਿੱਚ ਸਾਨੂੰ ਸਭ ਨੂੰ ਬਹੁਤ ਸੰਜਮ ਅਤੇ ਸੂਝ ਵਰਤਣ ਦੀ ਲੋੜ ਹੈ। ਮੁੱਖ ਮੰਤਰੀ ਪੰਜਾਬ ਨੂੰ ਵੀ ਆਪਣੇ ਪੱਖ ਨੂੰ ਡੂੰਘਾਈ ਨਾਲ ਵਿਚਾਰਨ ਦੀ ਲੋੜ ਹੈ, ਕਿ ਉਹਨਾਂ ਦੀ ਅਗਵਾਈ 'ਚ ਪੰਜਾਬ ਅਮਨ-ਕਾਨੂੰਨ ਤੋਂ ਸੱਖਣਾ ਕਿਉਂ ਹੋਇਆ, ਅਤੇ ਮੁਕੰਮਲ ਅਰਾਜਕਤਾ ਵਿੱਚ ਕਿਉਂ ਵਧਿਆ।
ਮੁੱਖ ਮੰਤਰੀ ਪੰਜਾਬ ਨੂੰ ਇਮਾਨਦਾਰੀ ਨਾਲ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦਾ 'ਸਸਤੀ ਸ਼ੋਹਰਤ' ਵਾਲਾ ਫ਼ੈਸਲਾ, ਇਸ ਦੁਖਾਂਤ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ? ਆਖ਼ਿਰਕਾਰ ਉਸ ਨੂੰ ਪਹਿਲਾਂ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ। ਇਹ ਸਮਾਂ ਕਿਸੇ ਕਿਸਮ ਦੇ ਸਿਆਸੀ ਲਾਹੇ ਲੈਣ ਦਾ ਨਹੀਂ, ਪਰ ਕਿਸੇ ਨਾ ਕਿਸੇ ਨੂੰ ਹਾਲਾਤਾਂ ਦੀ ਜ਼ਿੰਮੇਵਾਰੀ ਤਾਂ ਲੈਣੀ ਪਵੇਗੀ।
ਸੁਖਬੀਰ ਬਾਦਲ ਨੇ ਮੂਸੇਵਾਲਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਾਣ ਕੇ ਬਹੁਤ ਦੁੱਖ ਲੱਗਿਆ।