ਅਮਰੀਕਾ ਤੋਂ ਬੇਹੱਦ ਬੁਰੀ ਖਬਰ, ਇਕਲੌਤੇ ਪੁੱਤ ਦੀ ਮੌਤ
ਏਬੀਪੀ ਸਾਂਝਾ | 15 Nov 2019 12:01 PM (IST)
ਅਮਰੀਕਾ ਤੋਂ ਬੇਹੱਦ ਬੁਰੀ ਖਬਰ ਆਈ ਹੈ। ਕੈਲੇਫੋਰਨੀਆ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਸ਼ਰਨਜੀਤ ਸਿੰਘ (21) ਪਿੰਡ ਮਿਰਜ਼ਾਪੁਰ ਦਾ ਰਹਿਣ ਵਾਲਾ ਸੀ। ਹਾਦਸੇ ਵੇਲੇ ਸ਼ਰਨਜੀਤ ਟਰਾਲੇ ’ਤੇ ਸਾਮਾਨ ਲੈ ਕੇ ਆਪਣੇ ਸਾਥੀ ਨਾਲ ਮੈਕਸਿਕੋ ਜਾ ਰਿਹਾ ਸੀ। ਇਸ ਦੌਰਾਨ ਅੱਗੇ ਜਾ ਰਹੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾ ਗਿਆ।
ਸੰਕੇਤਕ ਤਸਵੀਰ
ਜਲੰਧਰ: ਅਮਰੀਕਾ ਤੋਂ ਬੇਹੱਦ ਬੁਰੀ ਖਬਰ ਆਈ ਹੈ। ਕੈਲੇਫੋਰਨੀਆ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਸ਼ਰਨਜੀਤ ਸਿੰਘ (21) ਪਿੰਡ ਮਿਰਜ਼ਾਪੁਰ ਦਾ ਰਹਿਣ ਵਾਲਾ ਸੀ। ਹਾਦਸੇ ਵੇਲੇ ਸ਼ਰਨਜੀਤ ਟਰਾਲੇ ’ਤੇ ਸਾਮਾਨ ਲੈ ਕੇ ਆਪਣੇ ਸਾਥੀ ਨਾਲ ਮੈਕਸਿਕੋ ਜਾ ਰਿਹਾ ਸੀ। ਇਸ ਦੌਰਾਨ ਅੱਗੇ ਜਾ ਰਹੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾ ਗਿਆ। ਹਾਦਸਾਗ੍ਰਸਤ ਟਰਾਲੇ ਨੂੰ ਨਡਾਲਾ ਨਿਵਾਸੀ ਨੌਜਵਾਨ ਚਲਾ ਰਿਹਾ ਸੀ। ਜਦਕਿ ਸ਼ਰਨਜੀਤ ਸਿੰਘ ਦੂਜੇ ਪਾਸੇ ਸੁੱਤਾ ਹੋਇਆ ਸੀ। ਟੱਕਰ ਏਨੀ ਜ਼ਬਰਦਸਤ ਸੀ ਕਿ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਸ਼ਰਨਜੀਤ ਦੀ ਮੌਤ ਹੋ ਗਈ। ਉਸ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ 4 ਸਾਲ ਪਹਿਲਾਂ ਇਕਲੌਤੇ ਪੁੱਤਰ ਨੂੰ 48 ਲੱਖ ਖਰਚ ਕੇ ਅਮਰੀਕਾ ਭੇਜਿਆ ਸੀ। ਇਸ ਵੇਲੇ ਕੈਲੀਫੋਰਨੀਆ ਦੇ ਸ਼ਹਿਰ ਵਿਕਸਟੀਲ ਵਿੱਚ ਹੋਰਨਾਂ ਨੌਜਵਾਨਾਂ ਨਾਲ ਰਹਿ ਰਿਹਾ ਸੀ। ਸ਼ਰਨਜੀਤ ਨੇ ਦੋ ਕੁ ਮਹੀਨੇ ਬਾਅਦ ਆਪਣੀ ਭੈਣ ਦੇ ਵਿਆਹ ’ਤੇ ਪੰਜਾਬ ਆਉਣਾ ਸੀ।